ਇੰਗਲੈਂਡ ਦਾ ਇਹ ਸਾਬਕਾ ਕ੍ਰਿਕਟਰ ਬਣਿਆ ਬੰਗਲਾਦੇਸ਼ ਟੀਮ ਦਾ ਬੱਲੇਬਾਜ਼ੀ ਕੋਚ

01/06/2021 11:02:18 PM

ਢਾਕਾ- ਬੰਗਲਾਦੇਸ਼ ਨੇ ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਆਗਾਮੀ ਸੀਰੀਜ਼ਾਂ ਲਈ ਜਾਨ ਲੁਈਸ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਰਹਿ ਚੁੱਕੇ ਇੰਗਲੈਂਡ ਦੇ 50 ਸਾਲ ਦੇ ਲੁਈਸ ਨੀਲ ਮੈਕੇਂਜੀ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨਿੱਜੀ ਕਾਰਨਾਂ ਕਰਕੇ ਪਿਛਲੇ ਸਾਲ ਅਗਸਤ ’ਚ ਅਹੁਦਾ ਛੱਡ ਦਿੱਤਾ।

PunjabKesari
ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਚੇਅਰਮੈਨ ਅਕਰਮ ਖਾਨ ਨੇ ਕਿਹਾ- ਉਹ (ਲੁਈਸ) ਇਕ ਜਾਂ ਦੋ ਦਿਨ ’ਚ ਆ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਨਿਜੀ ਰੂਪ ਨਾਲ ਉਸ ਦੇ ਨਾਲ ਗੱਲਬਾਤ ਕਰਾਂਗਾ। ਸਾਡੀ ਸੂਚੀ ’ਚ ਤਿੰਨ ਜਾਂ ਚਾਰ ਕੋਚ ਸੀ ਪਰ ਅਸੀਂ ਉਸਦੇ ਅਨੁਭਵ ’ਤੇ ਜ਼ਿਕਰ ਕੀਤਾ। ਮਹਾਮਾਰੀ ਕਾਰਨ ਕੋਈ ਵੀ ਲੰਮੀ ਮਿਆਦ ਦਾ ਇਕਰਾਰਨਾਮਾ ਨਹੀਂ ਕਰਨਾ ਚਾਹੁੰਦਾ। ਅਸੀਂ ਕੁਝ ਸੀਰੀਜ਼ਾਂ ’ਚ ਉਸਦਾ ਪ੍ਰਦਰਸ਼ਨ ਦੇਖਾਂਗੇ ਅਤੇ ਫਿਰ ਦੇਖਾਂਗੇ ਕਿ ਅਸੀਂ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਤੈਅ ਰੱਖ ਸਕਦੇ ਹਾਂ ਜਾਂ ਨਹੀਂ।  

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News