ਸਾਬਕਾ ਕ੍ਰਿਕਟਰਾਂ ਨੇ ਪਰਥ ਪਿਚ ਨੂੰ ਲੈ ਕੇ ICC ਦੀ ਕੀਤੀ ਆਲੋਚਨਾ

12/22/2018 2:31:10 PM

ਮੈਲਬੋਰਨ : ਸਾਬਕਾ ਟੈਸਟ ਕ੍ਰਿਕਟਰ ਮਿਸ਼ੇਲ ਜਾਨਸਨ ਅਤੇ ਮਾਈਕਲ ਵਾਨ ਨੇ ਪਰਥ ਸਟੇਡੀਅਮ ਦੀ ਪਿਚ ਨੂੰ 'ਔਸਤ' ਕਰਾਰ ਦਿੱਤਾ ਸੀ ਜੋ ਟੈਸਟ ਮੈਦਾਨਾਂ ਦੀ ਪਿਚ ਅਤੇ ਆਊਟ ਫੀਲਡ ਲਈ ਸਭ ਤੋਂ ਖਰਾਬ ਰੇਟਿੰਗ ਹੈ। ਆਸਟਰੇਲੀਆ ਨੇ ਦੂਜੇ ਟੈਸਟ ਵਿਚ ਇਸੇ ਪਿਚ 'ਤੇ ਭਾਰਤ ਨੂੰ 146 ਦੌੜਾਂ ਨਾਲ ਹਰਾਇਆ ਸੀ।

PunjabKesari

ਜਾਨਸਨ ਨੇ ਟਵਿੱਟਰ 'ਤੇ ਲਿਖਿਆ, '' ਪਿਚ 'ਚ ਕੋਈ ਖਰਾਬੀ ਨਹੀਂ ਸੀ। ਬੱਲੇ ਅਤੇ ਗੇਂਦ ਵਿਚਾਲੇ ਜੰਗ ਦੇਖ ਕੇ ਚੰਗਾ ਲੱਗਿਆ। ਆਮਤੌਰ 'ਤੇ ਫਲੈਟ ਪਿੱਚਾਂ ਦੇਖਣ ਨੂੰ ਮਿਲਦੀਆਂ ਹਨ। ਮੈਂ ਜਾਣਦਾ ਹਾਂ ਕਿ ਚੰਗੀ ਪਿੱਚ ਕੀ ਹੁੰਦੀ ਹੈ। ਉਮੀਦ ਹੈ ਕਿ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਵੀ ਟੈਸਟ ਰੋਮਾਂਚਕ ਹੋਵੇਗਾ। ਉੱਛਾਲ ਅਕਸਰ ਦੇਖਣ ਨੂੰ ਮਿਲਦਾ ਹੈ ਜਦੋਂ ਪਿੱਚ ਟੁੱਟੀ ਹੁੰਦੀ ਹੈ। ਕੀ ਇਹ ਉਸ ਪਿੱਚ ਤੋਂ ਅਲੱਗ ਹੈ? ਜਿੱਥੇ ਗੇਂਦ 1 ਮੀਟਰ ਜਾਂ ਵੱਧ ਸਪਿਨ ਹੁੰਦੀ ਹੈ। ਪਰਥ ਦੀ ਪਿੱਚ 'ਤੇ ਇੰਨਾ ਉੱਛਾਲ ਸੀ ਕਿ ਮੁਹੰਮਦ ਸ਼ਮੀ ਦੀ ਗੇਂਦ ਆਸਟਰੇਲੀਆਈ ਸਲਾਮੀ ਬੱਲੇਬਾਜ਼ ਐਰੋਨ ਫਿੰਚ ਦੇ ਸੱਜੇ ਦਸਤਾਨੇ 'ਤੇ ਲੱਗੀ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਮਾਈਕਲ ਵਾਨ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਫਿਰ ਉਹ ਹੈਰਾਨ ਹੁੰਦੇ ਹਨ ਕਿ ਟੈਸਟ ਕ੍ਰਿਕਟ ਖਰਾਬ ਦੌਰ ਤੋਂ ਜੂਝ ਰਿਹੈ। ਇਹ ਬਿਹਤਰੀਨ ਪਿੱਚ ਸੀ ਜਿਸ 'ਤੇ ਸਾਰਿਆਂ ਨੂੰ ਮਦਦ ਮਿਲੀ। ਇਸ ਤਰ੍ਹਾਂ ਦੀਆਂ ਪਿੱਚਾਂ ਹੋਣੀਆਂ ਚਾਹੀਦੀਆਂ ਹਨ।


Related News