ਪਹਿਲੇ ਦਰਜੇ ਦੇ ਇਸ ਸਾਬਕਾ ਕ੍ਰਿਕਟਰ ਨੇ ਮਨਾਇਆ 100ਵਾਂ ਜਨਮਦਿਨ

Saturday, Nov 21, 2020 - 12:53 PM (IST)

ਪਹਿਲੇ ਦਰਜੇ ਦੇ ਇਸ ਸਾਬਕਾ ਕ੍ਰਿਕਟਰ ਨੇ ਮਨਾਇਆ 100ਵਾਂ ਜਨਮਦਿਨ

ਨਵੀਂ ਦਿੱਲੀ : ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਰਘੁਨਾਥ ਚੰਦੋਰਕਰ ਸ਼ਨੀਵਾਰ ਨੂੰ 100 ਸਾਲ ਦੇ ਹੋ ਗਏ ਅਤੇ ਆਪਣਾ ਜਨਮਦਿਨ ਦਾ ਸੈਂਕੜਾ ਪੂਰਾ ਕਰਨ ਵਾਲੇ ਤੀਜੇ ਭਾਰਤੀ ਕ੍ਰਿਕਟਰ ਬਣ ਗਏ। ਚੰਦੋਰਕਰ ਨੇ 7 ਪਹਿਲੇ ਦਰਜੇ ਦੇ ਮੈਚ ਖੇਡੇ ਸਨ, ਜਿਨ੍ਹਾਂ ਵਿਚ ਮਹਾਰਾਸ਼ਟਰ (1943–44 ਤੋਂ 1946–47) ਅਤੇ ਬੰਬੇ (1950–51) ਦੀ ਨੁਮਾਇੰਦਗੀ ਕੀਤੀ ਸੀ। ਵਿਕਟਕੀਪਰ ਬੱਲੇਬਾਜ਼ ਵਜੋਂ ਖੇਡਣ ਵਾਲੇ ਚੰਦੋਰਕਰ ਨੇ 7 ਮੈਚਾਂ ਵਿਚ 155 ਦੌੜਾਂ ਬਣਾਈਆਂ। ਉਸ ਨੇ 3 ਕੈਚਾਂ ਨਾਲ 3 ਸਟੰਪ ਵੀ ਕੀਤੇ ਸਨ। ਪ੍ਰੋ. ਡੀ ਬੀ ਦਿਓਧਰ (1892–1993) ਅਤੇ ਵਸੰਤ ਰਾਏਜੀ (1920–2020) ਹੋਰ 2 ਭਾਰਤੀ ਕ੍ਰਿਕਟਰ ਹਨ, ਜਿਨ੍ਹਾਂ ਨੇ ਆਪਣਾ 100 ਵਾਂ ਜਨਮਦਿਨ ਮਨਾਇਆ ਹੈ।


author

cherry

Content Editor

Related News