ਸੈਗ ਖੇਡਾਂ : ਸਾਬਕਾ ਚੈਂਪੀਅਨ ਭਾਰਤ ਦਾ ਸਾਹਮਣਾ ਵਾਲੀਬਾਲ ਫਾਈਨਲ ''ਚ ਪਾਕਿ ਨਾਲ
Sunday, Dec 01, 2019 - 10:50 PM (IST)

ਕਾਠਮੰਡੂ- ਸਾਬਕਾ ਚੈਂਪੀਅਨ ਭਾਰਤ ਤੇ ਪਾਕਿਸਤਾਨ ਨੇ ਐਤਵਾਰ ਨੂੰ ਇੱਥੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੀ ਪੁਰਸ਼ ਵਾਲੀਬਾਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਈ, ਜਿਸ ਨਾਲ ਹੁਣ ਦੋਵਾਂ ਵਿਚਾਲੇ ਖਿਤਾਬੀ ਟੱਕਰ ਮੰਗਲਵਾਰ ਨੂੰ ਹੋਵੇਗੀ। ਭਾਰਤ ਨੇ ਸ਼੍ਰੀਲੰਕਾ ਨੂੰ 27-25, 25-19, 21-25, 25-21 ਨਾਲ, ਜਦਕਿ ਪਾਕਿਸਤਾਨ ਨੇ ਦੂਜੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ 25-15, 25-21, 26-24 ਨਾਲ ਹਰਾਇਆ। ਭਾਰਤ ਮਹਿਲਾ ਵਰਗ ਵਿਚ ਵੀ ਸਾਬਕਾ ਚੈਂਪੀਅਨ ਹੈ ਤੇ ਮੰਗਲਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਉਸਦਾ ਸਾਹਮਣਾ ਮੇਜ਼ਬਾਨ ਨੇਪਾਲ ਨਾਲ ਹੋਵੇਗਾ। ਸੈਮੀਫਾਈਨਲ ਵਿਚ ਭਾਰਤੀ ਮਹਿਲਾ ਟੀਮ ਨੇ ਮਾਲਦੀਵ ਨੂੰ, ਜਦਕਿ ਨੇਪਾਲ ਨੇ ਸ਼੍ਰੀਲੰਕਾ ਨੂੰ ਹਰਾਇਆ ਸੀ।