ਬਾਰਸੀਲੋਨਾ ਅਤੇ ਆਰਸੇਨਲ ਦੇ ਸਾਬਕਾ ਮਿਡਫੀਲਡਰ ਫਾਬਰੇਗਾਸ ਨੇ ਲਿਆ ਸੰਨਿਆਸ
Sunday, Jul 02, 2023 - 11:27 AM (IST)
ਲੰਡਨ- ਬਾਰਸੀਲੋਨਾ ਅਤੇ ਸਪੇਨ ਦੇ ਸਾਬਕਾ ਮਿਡਫੀਲਡਰ ਸੇਸਕ ਫਾਬਰੇਗਾਸ ਨੇ 36 ਸਾਲ ਦੀ ਉਮਰ 'ਚ ਪ੍ਰਤੀਯੋਗੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। ਫਾਬਰੇਗਾਸ ਨੇ 16 ਸਾਲ ਦੀ ਉਮਰ 'ਚ ਆਪਣੇ ਆਰਸੇਨਲ ਦੀ ਸ਼ੁਰੂਆਤ ਕਰਨ ਤੋਂ ਲਗਭਗ 20 ਸਾਲ ਬਾਅਦ ਫੁੱਟਬਾਲ ਤੋਂ ਸੰਨਿਆਸ ਲੈ ਲਿਆ।
ਸਪੇਨ ਦੀ 2010 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਫਾਬਰੇਗਾਸ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਪਿਛਲੇ ਸਾਲ ਇਟਲੀ ਦੂਜੇ ਡਿਵੀਜ਼ਨ ਦੀ ਟੀਮ ਕੋਮੋ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ ਸੀ ਪਰ ਇਸ ਦੇ ਪੂਰਾ ਹੋਣ ਤੋਂ ਪਹਿਲਾਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ।
ਫਾਬਰੇਗਾਸ ਨੇ ਕਿਹਾ, ''ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇਕ ਖਿਡਾਰੀ ਦੇ ਤੌਰ 'ਤੇ ਮੇਰੇ ਫੁੱਟਬਾਲ ਕਰੀਅਰ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।''
ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਬਾਰਸੀਲੋਨਾ ਦੀ ਯੁਵਾ ਅਕੈਡਮੀ ਤੋਂ ਆਰਸੇਨਲ 'ਚ ਸ਼ਾਮਲ ਹੋਣ ਤੋਂ ਬਾਅਦ, ਫਾਬਰੇਗਾਸ ਲੰਡਨ ਕਲੱਬ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਜਦੋਂ ਉਨ੍ਹਾਂ ਨੇ ਅਕਤੂਬਰ 2003 'ਚ 16 ਸਾਲ 177 ਦਿਨਾਂ ਦੀ ਉਮਰ 'ਚ ਲੀਗ ਕੱਪ ਦੀ ਸ਼ੁਰੂਆਤ ਕੀਤੀ।
ਉਹ ਇਸ ਤੋਂ ਬਾਅਦ ਆਰਸੇਨਲ ਦੇ ਕਪਤਾਨ ਵੀ ਬਣੇ ਪਰ 2011 'ਚ ਬਾਰਸੀਲੋਨਾ ਵਾਪਸ ਪਰਤ ਆਏ।
ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਦੱਖਣੀ ਅਫਰੀਕਾ 'ਚ 2010 ਵਿਸ਼ਵ ਕੱਪ ਤੋਂ ਇਲਾਵਾ, ਉਨ੍ਹਾਂ ਦੀ ਅਗਵਾਈ 'ਚ ਸਪੇਨ ਦੀ ਟੀਮ ਨੇ 2008 ਅਤੇ 2012 'ਚ ਵੀ ਲਗਾਤਾਰ ਦੋ ਯੂਰਪੀਅਨ ਚੈਂਪੀਅਨਸ਼ਿਪ ਵੀ ਜਿੱਤੀ। ਫਾਬਰੇਗਾਸ ਨੇ 2012-13 'ਚ ਬਾਰਸੀਲੋਨਾ ਨਾਲ ਸਪੈਨਿਸ਼ ਲੀਗ ਦਾ ਖਿਤਾਬ ਜਿੱਤਿਆ ਪਰ ਇੱਕ ਸਾਲ ਬਾਅਦ ਪ੍ਰੀਮੀਅਰ ਲੀਗ 'ਚ ਚੇਲਸੀ ਨਾਲ ਜੁੜ ਗਿਆ। ਉਨ੍ਹਾਂ ਨੇ ਚੇਲਸੀ ਨਾਲ 2015 ਅਤੇ 2017 'ਚ ਪ੍ਰੀਮੀਅਰ ਲੀਗ ਖਿਤਾਬ ਜਿੱਤੇ। ਇਸ ਤੋਂ ਬਾਅਦ 2019 'ਚ ਫਰਾਂਸ ਦੇ ਕਲੱਬ ਮੋਨਾਕੋ ਦਾ ਹਿੱਸਾ ਬਣੇ ਜਿਸ ਲਈ ਉਨ੍ਹਾਂ ਨੇ 68 ਮੈਚ ਖੇਡੇ ਅਤੇ ਫਿਰ ਪਿਛਲੇ ਸਾਲ ਕੋਮੋ ਦੇ ਨਾਲ ਜੁੜੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।