ਸਾਬਕਾ ਆਸਟ੍ਰੇਲੀਆਈ ਕਪਤਾਨ ਟਿਮ ਪੇਨ BBL ਟੀਮ ਨਾਲ ਜੁੜੇ, ਖਿਡਾਰੀ ਨਹੀਂ ਇਸ ਭੂਮਿਕਾ ''ਚ ਆਉਣਗੇ ਨਜ਼ਰ

Friday, Aug 25, 2023 - 03:31 PM (IST)

ਸਾਬਕਾ ਆਸਟ੍ਰੇਲੀਆਈ ਕਪਤਾਨ ਟਿਮ ਪੇਨ BBL ਟੀਮ ਨਾਲ ਜੁੜੇ, ਖਿਡਾਰੀ ਨਹੀਂ ਇਸ ਭੂਮਿਕਾ ''ਚ ਆਉਣਗੇ ਨਜ਼ਰ

ਐਡੀਲੇਡ- ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨਵੇਂ ਸੀਜ਼ਨ ਤੋਂ ਪਹਿਲਾਂ ਬਿਗ-ਬੈਸ਼ ਲੀਗ (ਬੀ.ਬੀ.ਐੱਲ.) ਸੰਗਠਨ ਐਡੀਲੇਡ ਸਟ੍ਰਾਈਕਰਸ 'ਚ ਸਹਾਇਕ ਕੋਚ ਦੇ ਰੂਪ 'ਚ ਸ਼ਾਮਲ ਹੋ ਗਿਆ ਹੈ। ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਸਟ੍ਰਾਈਕਰਸ ਦੇ ਕੋਚ ਜੇਸਨ ਗਿਲੇਪਸੀ ਨੂੰ ਲੱਗਦਾ ਹੈ ਕਿ ਪੇਨ ਪਿਛਲੇ ਸੀਜ਼ਨ ਦੇ ਅੰਤ 'ਚ ਪਹਿਲੀ ਸ਼੍ਰੇਣੀ ਕ੍ਰਿਕਟ 'ਚੋਂ ਸੰਨਿਆਸ ਲੈਣ ਵਾਲਾ ਖਿਡਾਰੀ ਫ੍ਰੈਂਚਾਈਜ਼ੀ ਲਈ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਗਿਲੇਪਸੀ ਨੇ ਐਡੀਲੇਡ ਸਟ੍ਰਾਈਕਰਸ ਦੇ ਇਕ ਬਿਆਨ 'ਚ ਕਿਹਾ, 'ਟਿਮ 'ਚ ਇਕ ਸ਼ਾਨਦਾਰ ਕੋਚ ਬਣਨ ਦਾ ਹੁਨਰ ਹੈ। ਉਹ ਜੋ ਵੀ ਤਜਰਬਾ ਲਿਆਵੇਗਾ ਨਿਸ਼ਚਿਤ ਰੂਪ ਨਾਲ ਉਹ ਖਿਡਾਰੀਆਂ ਨੂੰ ਖੇਡ ਦੇ ਸਾਰੇ ਪਹਿਲੂਆਂ 'ਚ ਮਦਦ ਕਰੇਗਾ ਅਤੇ ਖੇਡਣ ਦੇ ਤਰੀਕੇ 'ਚ ਵੀ ਸਕਾਰਾਤਮਕਤਾ ਲਿਆਵੇਗਾ। 'ਪੇਨ ਆਸਟ੍ਰੇਲੀਆਈ ਕ੍ਰਿਕਟ 'ਚ ਸਭ ਤੋਂ ਤਜਰਬੇਕਾਰ ਖਿਡਾਰੀਆਂ 'ਚੋਂ ਇਕ ਹੈ, ਉਨ੍ਹਾਂ ਦੇ ਨਾਂ 400 ਤੋਂ ਵੱਧ ਮੈਚ ਹਨ, ਜੋ ਉਨ੍ਹਾਂ ਨੇ 18 ਸਾਲ ਦੇ ਕਰੀਅਰ ਦੌਰਾਨ ਖੇਡੇ। ਪੇਨ ਨੂੰ ਹਾਲ ਹੀ 'ਚ ਨਿਊਜ਼ੀਲੈਂਡ-ਏ ਖ਼ਿਲਾਫ਼ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਲੜੀ ਤੋਂ ਪਹਿਲਾਂ ਆਸਟ੍ਰੇਲੀਆ-ਏ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਸਟ੍ਰਾਈਕਰਸ ਦਾ ਜਨਰਲ ਮੈਨੇਜਰ ਟਿਮ ਨੀਲਸਨ ਇਸ ਗੱਲ ਨਾਲ ਉਤਸਾਹਿਤ ਹੈ ਕਿ ਪੇਨ ਇਸ ਗਰਮੀ 'ਚ ਸਟ੍ਰਾਈਕਰਸ ਲਈ ਆਪਣੀ ਮੁਹਾਰਤ ਲਿਆਵੇਗਾ। 
ਉਨ੍ਹਾਂ ਨੇ ਕਿਹਾ,' ਟਿਮ ਸਾਡੀ ਟੀਮ ਲਈ ਇਕ ਵਧੀਆ ਵਾਧੂ ਖਿਡਾਰੀ ਹੈ ਅਤੇ ਇਸ ਸੀਜ਼ਨ 'ਚ ਉਹ ਸਾਡੀ ਕਈ ਤਰੀਕਿਆਂ ਨਾਲ ਮਦਦ ਕਰੇਗਾ। ਇਕ ਪ੍ਰਤਿਭਾਸ਼ਾਲੀ ਕੀਪਰ ਅਤੇ ਟੈਸਟ ਪੱਧਰ ਦਾ ਬੱਲੇਬਾਜ਼ ਹੈ। ਉਹ ਮੈਦਾਨ 'ਤੇ ਸਾਡੇ ਖਿਡਾਰੀਆਂ ਨਾਲ ਕੰਮ ਕਰਨ 'ਚ ਬਹੁਤ ਉਪਯੋਗੀ ਹੋਵੇਗਾ। ਨੀਲਸਨ ਨੇ ਕਿਹਾ ਕਿ ਸਿੱਧੀ ਪ੍ਰਤੀਕਿਰਿਆ ਉੱਚ ਪੱਧਰੀ ਹੈ ਅਤੇ ਅਸੀਂ ਅਸਲ 'ਚ ਉਸ ਦਾ ਐਡੀਲੇਡ ਪਹੁੰਚਣ ਦੀ ਉਡੀਕ ਕਰ ਰਹੇ ਹਾਂ।

ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
'ਪੇਨ ਨੇ ਆਪਣੇ 35 ਟੈਸਟ ਮੈਚਾਂ 'ਚੋਂ 23 ਮੈਚਾਂ 'ਚ ਆਸਟ੍ਰੇਲੀਆ ਦੀ ਅਗਵਾਈ ਕੀਤੀ ਹੈ, 44 ਵਾਰ ਹੋਬਾਰਟ ਹਰੀਕੇਨਸ ਨੂੰ ਪਰਪਲ ਸ਼ੇਡ 'ਚ ਰੰਗਿਆ ਹੈ। ਉਨ੍ਹਾਂ ਨੇ 1,100 ਤੋਂ ਵੱਧ ਦੌੜਾਂ ਬਣਾਈਆਂ ਜਿਨ੍ਹਾਂ 'ਚ 91 ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ ਸੀ। ਪੇਨ ਨੇ ਪਿਛਲੇ ਸਾਲ ਨਵੰਬਰ 'ਚ ਆਸਟ੍ਰੇਲੀਆ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਘਟਨਾ ਦੇ ਕੁਝ ਸਮੇਂ ਬਾਅਦ ਬੱਲੇਬਾਜ਼ ਨੇ ਕਿਹਾ ਕਿ ਉਹ ਆਪਣੀ ਮਾਨਸਿਕ ਸਿਹਤ ਲਈ ਖੇਡ ਤੋਂ ਬ੍ਰੇਕ ਲੈ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News