ਆਪਣੇ ਦੇਸ਼ ਦੇ ਨੌਜਵਾਨ ਖਿਡਾਰੀਆਂ ਦੀ ਮਦਦ ਕਰਨ ਨੂੰ ਤਿਆਰ ਹਾਂ : ਅਮਲਾ

11/09/2019 1:29:24 PM

ਸਪੋਰਸਟ ਡੈਸਕ— ਦੱਖਣੀ ਅਫਰੀਕਾ ਕ੍ਰਿਕਟ ਇਸ ਸਮੇਂ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਟੀਮ ਆਪਣੀ ਪੁਰਾਣੀ ਪਹਿਚਾਣ ਦੇ ਮੁਤਾਬਕ ਖੇਡ ਨਹੀਂ ਪਾ ਰਹੀ ਹੈ। ਅਬ੍ਰਾਹਮ ਡੀਵਿਲੀਅਰਸ ਅਤੇ ਹਾਸ਼ਮ ਅਮਲੇ ਦੇ ਸੰਨਿਆਸ ਤੋਂ ਬਾਅਦ ਜੋ ਸੁੰਨਾਪਨ ਟੀਮ ਦੀ ਬੱਲੇਬਾਜ਼ੀ 'ਚ ਆਇਆ ਹੈ ਉਸ ਨੂੰ ਹੁਣ ਤਕ ਭਰਿਆ ਨਹੀਂ ਜਾ ਸਕਿਆ ਹੈ, ਜਿਸ ਦੀ ਅਸਰ ਟੀਮ ਦੇ ਹਾਲ ਹੀ 'ਚ ਭਾਰਤ ਦੌਰੇ 'ਤੇ ਵੀ ਦੇਖਣ ਨੂੰ ਮਿਲੀ। ਅਮਲਾ ਨੂੰ ਹਾਲਾਂਕਿ ਲੱਗਦਾ ਹੈ ਕਿ ਇਹ ਸਿਰਫ ਸਮੇਂ ਦੀ ਗੱਲ ਹੈ। ਅਮਲਾ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਟੀਮ ਦਮਦਾਰ ਵਾਪਸੀ ਕਰੇਗੀ ਅਤੇ ਉਹ ਇਸ 'ਚ ਯੋਗਦਾਨ ਦੇਣ ਲਈ ਦੇਸ਼ ਦੇ ਨੌਜਵਾਨ ਬੱਲੇਬਾਜ਼ਾਂ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਨ ਲਈ ਵੀ ਤਿਆਰ ਹਨ।PunjabKesari
ਸਾਬਕਾ ਕਪਤਾਨ ਨੇ ਆਈ. ਏ. ਐੱਨ. ਐੱਸ. ਦੇ ਹਵਾਲੇ ਤੋਂ ਕਿਹਾ ਕਿ ਲੰਬੀ ਯੋਜਨਾ ਦੇਸ਼ ਦੇ ਨੌਜਵਾਨ ਬੱਲੇਬਾਜ਼ਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਮੈਦਾਨ 'ਤੇ ਲਿਆਉਣ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੌਰ ਹਰ ਟੀਮ ਦੇ ਨਾਲ ਆਉਂਦਾ ਹੈ ਜਦੋਂ ਉਹ ਸਰਵਸ਼੍ਰੇਸ਼ਠ ਖਿਡਾਰੀਆਂ ਦੇ ਸੰਨਿਆਸ ਤੋਂ ਬਾਅਦ ਰੀ-ਬਿਲਡਿੰਗ ਦੇ ਦੌਰ ਤੋਂ ਗੁਜ਼ਰ ਰਹੀ ਹੁੰਦੀ ਹੈ। ਅਮਲਾ ਨੇ ਕਿਹਾ, ਮੈਂ ਹੁਣੇ ਸੰਨਿਆਸ ਲਿਆ ਹੈ ਅਤੇ ਜਦੋਂ ਅਸੀਂ ਖੇਡ ਰਹੇ ਸੀ, ਤਦ ਅਸੀਂ ਲੜਕਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਦੱਖਣੀ ਅਫਰੀਕੀ ਟੀਮ ਦੇ ਕੋਲ ਅਨੁਭਵ ਹੈ। ਉਨ੍ਹਾਂ ਦੇ ਕੋਲ ਕਵਿੰਟਨ ਡੀ ਕਾਕ, ਫਾਫ ਡੂ ਪਲੇਸਿਸ,  ਕਾਗਿਸੋ ਰਬਾਡਾ ਜਿਹੇ ਖਿਡਾਰੀ ਹਨ। ਇਹ ਖਿਡਾਰੀ ਲੰਬੇ ਸਮੇਂ ਤੋਂ ਖੇਡ ਰਹੇ ਹਨ।

ਅਮਲਾ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਸੰਨਿਆਸ ਤੋਂ ਵਾਪਸ ਆ ਸਕਦੇ ਹਨ ਤਾਂ ਉਨ੍ਹਾਂ ਨੇ ਕਿਹਾ, ਇਕ ਖਿਡਾਰੀ ਦੇ ਤੌਰ 'ਤੇ ਕੋਈ ਚਾਂਸ ਨਹੀਂ ਹੈ। ਭਾਰਤ 'ਚ ਟੀਮ ਨੂੰ ਮਿਲੀ ਕਰਾਰੀ ਹਾਰ 'ਤੇ ਅਮਲਾ ਨੇ ਕਿਹਾ ਕਿ ਇਕ ਸਾਬਕਾ ਖਿਡਾਰੀ ਦੇ ਤੌਰ 'ਤੇ ਇਸ ਨੂੰ ਵੇਖਣਾ ਦੁੱਖਦ ਸੀ। ਉਨ੍ਹਾਂ ਨੇ ਕਿਹਾ, ਜ਼ਾਹਰ ਜਿਹੀ ਗੱਲ ਹੈ, ਕੋਈ ਵੀ ਜੋ ਟੀਮ ਦਾ ਸਾਥ ਦਿੰਦਾ ਹੋਵੇਗਾ, ਉਹ ਇਸ ਤਰ੍ਹਾਂ ਦੀ ਹਾਰ ਤੋਂ ਨਿਰਾਸ਼ ਹੋਵੇਗਾ।  ਮੈਂ ਜਾਣਦਾ ਹਾਂ ਕਿ ਹਰ ਖਿਡਾਰੀ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਭਾਰਤੀ ਟੀਮ ਬਿਹਤਰ ਨਿਕਲੀ। ਦੱਖਣੀ ਅਫਰੀਕੀ ਟੀਮ ਨੂੰ ਜਾਣਦੇ ਹੋਏ, ਜਿਸ ਦੇ ਨਾਲ ਮੈਂ ਲੰਬੇ ਸਮੇਂ ਤੋਂ ਰਿਹਾ ਹਾਂ, ਇਸ ਤਰ੍ਹਾਂ ਦੇ ਪਲ ਆਉਂਦੇ ਹਨ ਅਤੇ ਟੀਮ ਇਨ੍ਹਾਂ ਤੋਂ ਮਜਬੂਤੀ ਨਾਲ ਵਾਪਸੀ ਕਰਦੀ ਹੈ। ਵਰਲਡ 'ਚ ਅਜਿਹੀ ਕੋਈ ਟੀਮ ਨਹੀਂ ਹੈ ਜੋ ਹਮੇਸ਼ਾ ਜਿੱਤਦੀ ਹੋਵੇ। ਅਜਿਹਾ ਸਮਾਂ ਹੁੰਦਾ ਹੈ ਜਦੋਂ ਚੀਜਾਂ ਮੁਸ਼ਕਲ ਹੋ ਜਾਂਦੀਆਂ ਹਨ ਅਤੇ ਇਹ ਸਮਾਂ ਦੱਖਣੀ ਅਫਰੀਕਾ ਲਈ ਮੁਸ਼ਕਲ ਹੈ।


Related News