PSL ਨੂੰ IPL ਤੋਂ ਬਿਹਤਰ ਮੰਨਦੇ ਹਨ ਵਿਦੇਸ਼ੀ ਖਿਡਾਰੀ : ਵਸੀਮ ਅਕਰਮ
Friday, Jun 05, 2020 - 05:36 PM (IST)
ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਅਮੀਰ ਫ੍ਰੈਂਚਾਈਜ਼ੀ ਲੀਗ ਦਾ ਆਗਾਜ਼ 2008 ਵਿਚ ਹੋਇਆ ਸੀ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਘਰੇਲੂ ਫ੍ਰੈਂਚਾਈਜ਼ੀ ਲੀਗਾਂ ਦੀ ਸ਼ੁਰੂਆਤ ਕਰ ਦਿੱਤੀ। ਪਾਕਿਸਤਾਨ ਵਿਚ ਵੀ ਪਿੱਛਲੇ 5 ਸਾਲਾਂ ਤੋਂ ਪਾਕਿਸਤਾਨ ਸੁਪਰ ਲੀਗ ਖੇਡੀ ਜਾਂਦੀ ਹੈ ਪਰ ਅਜੇ ਲੀਗ ਦਾ ਪੱਧਰ, ਆਈ. ਪੀ. ਐੱਲ. ਤੋਂ ਕਾਫੀ ਹੇਠਾਂ ਹੈ। 2020 ਵਿਚ ਖੇਡੇ ਗਏ ਪੀ. ਐੱਸ. ਐੱਲ. ਪਾਕਿਸਤਾਨ ਵਿਚ ਖੇਡਿਆ ਗਿਆ ਸੀ ਪਰ ਹੁਣ ਸਵਿੰਗ ਦੇ ਸੁਲਤਾਨ ਦੇ ਨਾਂ ਨਾਲ ਮਸ਼ਹੂਰ ਵਸੀਮ ਅਕਰਮ ਨੇ ਪੀ. ਐੱਸ. ਐੱਲ. ਦੇ ਗੇਂਦਬਾਜ਼ੀ ਖੇਤਰ ਨੂੰ ਆਈ. ਪੀ. ਐੱਲ. ਤੋਂ ਬਿਹਤਰ ਦੱਸਿਆ ਹੈ।
PSL ਨਾਲ IPL ਦੀ ਤੁਲਨਾ ਨਹੀਂ
ਪਾਕਿਸਤਾਨ ਸੁਪਰ ਲੀਗ ਦੇ ਹੁਣ ਤਕ 5 ਸੀਜ਼ਨ ਖੇਡੇ ਗਏ ਹਨ। ਉੱਥੇ ਹੀ ਆਈ. ਪੀ. ਐੱਲ. ਦੇ 12 ਸ਼ਾਨਦਾਰ ਸੀਜ਼ਨ ਖੇਡੇ ਜਾ ਚੁੱਕੇ ਹਨ। ਦੋਵੇਂ ਫ੍ਰੈਂਚਾਈਜ਼ੀ ਲੀਗਾਂ ਦੀ ਤੁਲਨਾ ਕਰਨਾ ਪਤਾ ਨਹੀਂ ਕਿੰਨਾ ਸਹੀ ਹੈ ਪਰ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਪੀ. ਐੱਸ. ਐੱਲ. ਦੇ ਗੇਂਦਬਾਜ਼ੀ ਖੇਤਰ ਨੂੰ ਆਈ. ਪੀ. ਐੱਲ. ਤੋਂ ਬਿਹਤਰ ਦੱਸਿਆ, ਬਾਸਿਤ ਅਲੀ ਦੇ ਨਾਲ ਯੂ. ਟਿਊਬ ਚੈਨਲ 'ਤੇ ਗੱਲ ਕਰਦਿਆਂ ਵਸੀਮ ਅਕਰਮ ਨੇ ਕਿਹਾ ਕਿ ਆਈ. ਪੀ. ਐੱਲ. ਤੋਂ ਬਾਅਦ ਪੀ. ਐੱਸ. ਐੱਲ. ਦੁਨੀਆ ਦੀ ਦੂਜੀ ਵੱਡੀ ਟੀ-20 ਲੀਗ ਹੈ ਪਰ ਪੀ. ਐੱਸ. ਐੱਲ. ਤੁਲਨਾ ਆਈ. ਪੀ. ਐੱਲ. ਨਾਲ ਕਰਨਾ ਸਹੀ ਨਹੀਂ ਹੈ। ਪੀ. ਐੱਸ. ਐੱਲ. ਹਾਲ ਹੀ 'ਚ ਸ਼ੁਰੂ ਹੋਈ ਹੈ ਅਤੇ ਇਸ ਦਾ 5ਵਾਂ ਸੀਜ਼ਨ ਖੇਡਿਆ ਗਿਆ ਹੈ ਅਤੇ ਪਹਿਲੀ ਵਾਰ ਪਾਕਿਸਤਾਨ ਵਿਚ ਪੀ. ਐੱਸ. ਐੱਲ. ਦਾ ਆਯੋਜਨ ਹੋਇਆ ਹੈ, ਜਦਕਿ ਆਈ. ਪੀ. ਐੱਲ. ਕਾਫੀ ਮਸ਼ਹੂਰ ਟੂਰਨਾਮੈਂਟ ਹੈ ਜੋ 11-12 ਸਾਲਾਂ ਤੋਂ ਖੇਡਿਆ ਜਾ ਰਿਹਾ ਹੈ।
ਖਿਡਾਰੀਆਂ ਨੇ ਖੁਦ ਦੱਸਿਆ
ਪਾਕਿਸਤਾਨ ਵਿਚ ਵਿਦੇਸ਼ੀ ਖਿਡਾਰੀ ਖੇਡਣ ਲਈ ਰਾਜ਼ੀ ਨਹੀਂ ਹੁੰਦੇ ਸੀ ਇਸ ਲਈ ਪੀ. ਐੱਸ. ਐੱਲ. ਦਾ ਆਯੋਜਨ ਪਾਕਿਸਤਾਨ ਨੂੰ ਬਾਹਰ ਕਰਾਉਣਾ ਪੈਂਦਾ ਸੀ ਪਰ ਸਾਲਾਂ ਬਾਅਦ ਆਖਿਰਕਾਰ ਪਾਕਿਸਤਾਨ ਵਿਚ ਕ੍ਰਿਕਟ ਵਾਪਸੀ ਹੋਈ ਅਥੇ ਪੀ. ਐੱਸ. ਐੱਲ. ਸੀਜ਼ਨ-5 ਦਾ ਆਯੋਜਨ ਪਾਕਿਸਤਾਨ ਵਿਚ ਖੇਡਿਆ ਗਿਆ। ਬਦਕਿਸਮਤੀ ਨਾਲ ਸੈਮੀਫਾਈਨਲ ਤਕ ਪਹੁੰਚੀ ਲੀਗ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਮੁਲਤਵੀ ਹੋ ਗਈ। ਵਸੀਮ ਅਕਰਮ, ਪੀ. ਐੱਸ. ਐੱਲ. ਨਾਲ ਜੁੜੇ ਹਨ। ਇਸਲਾਮਾਬਾਦ ਯੂਨਾਈਟਡ, ਮੁਲਤਾਨ ਸੁਲਤਾਨ ਅਤੇ ਹੁਣ ਕਰਾਚੀ ਕਿੰਗਜ਼ ਸਣੇ ਵੱਖ-ਵੱਖ ਪੀ. ਐੱਸ. ਐੱਲ. ਟੀਮਾਂ ਦੇ ਨਾਲ ਸਮਾਂ ਬਿਤਾਉਣ ਵਾਲੇ ਵਸੀਮ ਅਕਰਮ ਨੇ ਕਿਹਾ ਕਿ ਮੇਰਾ ਪ੍ਰਸ਼ਨ ਦੋਵਾਂ ਲੀਗਾਂ ਵਿਚਾਲੇ ਫਰਕ ਨੂੰ ਲੈ ਕੇ ਸੀ। ਮੈਨੂੰ ਜੋ ਜਵਾਬ ਮਿਲਿਆ, ਉਹ ਇਹ ਸੀ ਕਿ ਪੀ. ਐੱਸ. ਐੱਲ. ਵਿਚ ਗੇਂਦਬਾਜ਼ੀ ਦੀ ਕੁਆਲਿਟੀ ਤੋਂ ਕਾਫੀ ਬਿਹਤਰ ਸੀ।