ਪਿਛਲੇ 5 ਮਹੀਨਿਆਂ ਤੋਂ ਅਭਿਆਸ ਸੈਸ਼ਨ ਦੀਆਂ ਫਿਲਮਾਂ ਦੇਖ ਰਿਹਾ ਸੀ ਮੈਂ : ਮਿਲਰ

Thursday, Sep 03, 2020 - 03:20 AM (IST)

ਪਿਛਲੇ 5 ਮਹੀਨਿਆਂ ਤੋਂ ਅਭਿਆਸ ਸੈਸ਼ਨ ਦੀਆਂ ਫਿਲਮਾਂ ਦੇਖ ਰਿਹਾ ਸੀ ਮੈਂ : ਮਿਲਰ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਦੇ ਤਿੰਨ ਹਫਤੇ ਤੋਂ ਘੱਟ ਦੇ ਸਮੇਂ ਨਾਲ, ਟੀਮਾਂ ਯੂ. ਏ. ਈ.  'ਚ ਅਭਿਆਸ ਸੈਸ਼ਨਾਂ 'ਚ ਪਸੀਨਾ ਵਹਾ ਰਹੀਆਂ ਹਨ। ਕੋਰੋਨਾ ਵਾਇਰਸ ਦੇ ਕਾਰਨ ਹਾਲਾਂਕਿ ਇਕ ਸਮੇਂ ਸੀਜ਼ਨ ਦੇ ਹੋਣ ਜਾਂ ਨਾ ਹੋਣ 'ਤੇ ਸਵਾਲ ਉੱਠਣ ਲੱਗੇ ਸਨ ਪਰ ਬੀ. ਸੀ. ਸੀ. ਆਈ. ਨੇ ਤੁਰੰਤ ਕਾਰਵਾਈ ਕਰਕੇ ਠੀਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਰਾਜਸਥਾਨ ਰਾਇਲਸ ਦੇ ਬੱਲੇਬਾਜ਼ ਡੇਵਿਡ ਮਿਲਰ ਵੀ ਅਭਿਆਸ ਸੈਸ਼ਨ 'ਚ ਹਿੱਸਾ ਲੈ ਕੇ ਬਹੁਤ ਖੁਸ਼ ਹਨ। ਮਿਲਰ ਨੇ ਕਿਹਾ ਕਿ ਦੁਬਾਰਾ ਸਿਖਲਾਈ ਪ੍ਰਾਪਤ ਕਰਨਾ ਅਵਿਸ਼ਵਾਸ਼ਯੋਗ ਲੱਗਦਾ ਹੈ, ਅਸੀਂ ਬਿਨਾਂ ਕਿਸੇ ਕ੍ਰਿਕਟ ਦੇ 5 ਮਹੀਨੇ ਤੋਂ ਚੱਲ ਰਹੇ ਹਾਂ। ਇਹ ਅਸਲ 'ਚ ਨਿਰਾਸ਼ਾਜਨਕ ਰਿਹਾ ਹੈ। ਮਨ ਫਿਰ ਤੋਂ ਸਿਖਲਾਈ ਦੇ ਲਈ ਵਧੀਆ ਤੇ ਮੈਂ ਲੰਮੇ ਸਮੇਂ ਤੋਂ ਇਸਦਾ ਇੰਤਜ਼ਾਰ ਕਰ ਰਿਹਾ ਸੀ। ਆਪਣੀ ਪਹਿਲੀ ਸਿਖਲਾਈ ਸੈਸ਼ਨ 'ਤੇ ਟਿੱਪਣੀ ਕਰਦੇ ਹੋਏ, ਮਿਲਰ ਨੇ ਕਿਹਾ ਇਹ ਬਹੁਤ ਮਜ਼ੇਦਾਰ ਸੀ ਤੇ ਅਸਲ 'ਚ ਦੁਨੀਆ ਭਰ 'ਚ ਲਾਕਡਾਊਨ ਦੇ ਦੌਰਾਨ ਉਸਦੇ ਦਿਮਾਗ 'ਚ ਸਿਖਲਾਈ ਦੇ ਸੀਨ ਘੁੰਮ ਰਹੇ ਸਨ। 
ਮਿਲਰ ਨੇ ਅੱਗੇ ਕਿਹਾ ਕਿ ਪਹਿਲਾ ਸਿਖਲਾਈ ਸੈਸ਼ਨ ਅਸਲ 'ਚ ਮਜ਼ੇਦਾਰ ਸੀ, ਜ਼ਾਹਿਰ ਹੈ ਕਿ ਅਸੀਂ ਅਸਲ 'ਚ ਟੂਰਨਾਮੈਂਟ ਦੇ ਲਈ ਅੱਗੇ ਵੱਲ ਦੇਖ ਰਹੇ ਹਾਂ। ਮੈਂ ਪਿਛਲੇ ਚਾਰ ਮਹੀਨਿਆਂ ਤੋਂ ਸਿਖਲਾਈ ਦੇ ਲਈ ਆਪਣੇ ਦਿਮਾਗ 'ਚ ਫਿਲਮ ਦੇਖ ਰਿਹਾ ਹਾਂ। ਰਾਜਸਥਾਨ ਪਰਿਵਾਰ ਦੇ ਨਾਲ ਅਭਿਆਸ ਸੈਸ਼ਨ, ਇਸ ਸੀਜ਼ਨ ਦੇ ਲਈ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਅਭਿਆਸ ਸੈਸ਼ਨ ਦੇ ਦੌਰਾਨ ਕੁਝ ਗੇਂਦਾਂ ਖੇਡਾਂ ਤਾਂ ਬਹੁਤ ਮਜ਼ਾ ਆਉਂਦਾ ਹੈ।


author

Gurdeep Singh

Content Editor

Related News