ਫੁੱਟਬਾਲਰ ਸਰਜ ਦੀ ਗਰਲਫ੍ਰੈਂਡ ''ਤੇ ਲੱਗਾ ਸਨੈਪਚੈਟ ਸਟਾਰ ਨੂੰ ਧਮਕਾਉਣ ਦਾ ਦੋਸ਼
Monday, Feb 11, 2019 - 05:12 AM (IST)

ਜਲੰਧਰ - ਟੋਟੇਨਹਮ ਕਲੱਬ ਦੇ ਸਟਾਰ ਫੁੱਟਬਾਲਰ ਸਰਜ ਆਰੀਏਰ ਦੀ ਫਿਟਨੈੱਸ ਮਾਡਲ ਗਰਲਫ੍ਰੈਂਡ ਹੇਂਚਾ ਵਾਯਗਟ ਗੰਭੀਰ ਮੁਸੀਬਤ 'ਚ ਫਸਦੀ ਹੋਈ ਨਜ਼ਰ ਆ ਰਹੀ ਹੈ। ਹੇਂਚਾ 'ਤੇ ਦੋਸ਼ ਹੈ ਕਿ ਉਹ ਸਨੈਪ ਚੈਟ ਸਟਾਰ ਜੂਲੀਆਨਾ ਗੋਡਾਰਡ ਨੂੰ ਧਮਕਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੇਂਚਾ ਕੋਲ ਜੂਲੀਆਨਾ ਦੀਆਂ ਉਸ ਦੇ ਬੋਆਏਫ੍ਰੈਂਡ ਵੈਸਲੇ ਵਿਕਟਰ ਨਾਲ ਕੁਝ ਇਤਰਾਜ਼ਯੋਗ ਫੋਟੋਆਂ ਹਨ, ਜਿਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ 17,700 ਪੌਂਡ (12.62 ਲੱਖ ਰੁਪਏ) ਮੰਗ ਰਹੀ ਹੈ। ਹੇਂਚਾ 'ਤੇ ਧਮਕਾਉਣ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋ ਗਿਆ ਹੈ। ਮਿਆਮੀ ਬੀਚ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਸ਼ਿਕਾਇਤ ਮਿਲੀ ਸੀ ਕਿ ਟੀ. ਵੀ. ਸ਼ੋਅ ਹੋਸਟ ਹੇਂਚਾ ਜੁਲੀਆਨਾ ਨੂੰ ਧਮਕਾ ਰਹੀ ਹੈ।
ਹੇਂਚਾ 'ਤੇ ਦੋਸ਼ ਸੀ ਕਿ ਉਸ ਨੇ 24 ਘੰਟਿਆਂ ਦੇ ਅੰਦਰ ਪੈਸੇ ਨਾ ਦੇਣ 'ਤੇ ਫੋਟੋਆਂ ਜਨਤਕ ਕਰਨ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਟ੍ਰੈਪ ਲਾ ਕੇ ਹੇਂਚਾਂ ਨੂੰ ਫੜ ਲਿਆ। ਹਾਲਾਂਕਿ ਹੇਂਚਾ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਹੇਂਚਾ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ ਜੂਲੀਆਨਾ ਦੀ ਮਦਦ ਕਰ ਰਹੀ ਸੀ ਕਿਉਂਕਿ ਉਹ ਵੀ ਸੈਕਸ ਟੇਪ ਲੀਕ ਦਾ ਸ਼ਿਕਾਰ ਹੋ ਚੁੱਕੀ ਹੈ। ਹੇਂਚਾ ਦੇ ਨਾਲ ਪੁਲਸ ਨੇ ਵਿਕਟਰ ਨਾਂ ਦੇ ਇਕ ਨੌਜਵਾਨ ਨੂੰ ਵੀ ਹਿਰਾਸਤ 'ਚ ਲਿਆ ਹੈ, ਜਿਸ ਨੇ ਹੇਂਚਾਂ ਤੇ ਜੂਲੀਆਨਾ 'ਚ ਮੀਟਿੰਗ ਫਿਕਸ ਕਰਵਾਈ ਸੀ।