ਫੁੱਟਬਾਲ ਖਿਡਾਰੀ ਬੱਝਿਆ ਵਿਆਹ ਦੇ ਬੰਧਨ ''ਚ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
Thursday, Feb 13, 2025 - 01:47 PM (IST)
![ਫੁੱਟਬਾਲ ਖਿਡਾਰੀ ਬੱਝਿਆ ਵਿਆਹ ਦੇ ਬੰਧਨ ''ਚ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ](https://static.jagbani.com/multimedia/2025_2image_13_45_353163726suresh45.jpg)
ਸਪੋਰਟਸ ਡੈਸਕ- ਭਾਰਤੀ ਫੁੱਟਬਾਲ ਲੀਗ ISL (ਇੰਡੀਅਨ ਸੁਪਰ ਲੀਗ) ਦੇ ਮੌਜੂਦਾ ਸੀਜ਼ਨ ਦਾ ਰੋਮਾਂਚ ਇਸ ਸਮੇਂ ਸਿਖਰਾਂ 'ਤੇ ਹੈ। ISL ਦੇ ਵਿਚਾਲੇ ਹੀ ਬੈਂਗਲੁਰੂ ਐੱਫਸੀ ਟੀਮ ਦੇ ਮਿਡਫੀਲਡਰ ਸੁਰੇਸ਼ ਸਿੰਘ ਵਾਂਗਜਮ ਨੇ ਵਿਆਹ ਕਰ ਲਿਆ ਹੈ। ਸੁਰੇਸ਼ ਸਿੰਘ ਵਾਂਗਜਮ ਨੇ ਨੀਤੂ ਦੇਵੀ ਨਾਲ ਵਿਆਹ ਕੀਤੀ। ਵਿਆਹ ਦੀਆਂ ਤਸਵੀਰਾਂ ਸੁਰੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ।
ਭਾਰਤੀ ਫੁੱਟਬਾਲ ਟੀਮ ਦੇ ਆਫੀਸ਼ੀਅਲ X ਅਕਾਊਂਟ ਤੋਂ ਵੀ ਸੁਰੇਸ਼ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ 'ਚ ਲਿਖਿਆ ਗਿਆ, ''ਸੁਰੇਸ਼ ਸਿੰਘ ਵਾਂਗਜਮ ਤੇ ਨੀਤੂ ਦੇਵੀ ਨੂੰ ਵਿਆਹ ਦੇ ਬੰਧਨ 'ਚ ਬੱਝਣ 'ਤੇ ਜ਼ਿੰਦਗੀ ਭਰ ਖੁਸ਼ੀਆਂ ਦੀਆਂ ਸ਼ੁਭਕਾਮਨਾਵਾਂ।''
ਸੁਰੇਸ਼ ਸਿੰਘ ਵਾਂਗਜਮ ਦਾ ਜਨਮ 7 ਅਗਸਤ 2000 ਨੂੰ ਮਣੀਪੁਰ 'ਚ ਹੋਇਆ ਸੀ। ਸੁਰੇਸ਼ ਨੇ 2020-21 ਏਆਈਐੱਫਐੱਫ ਇਮਰਜਿੰਗ ਪਲੇਅਰ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ। 24 ਸਾਲ ਦੇ ਸੁਰੇਸ਼ ਵਾਂਗਜਮ ਨੇ ਸੀਨੀਅਰ ਲੈਵਲ 'ਤੇ ਭਾਰਤੀ ਟੀਮ ਲਈ 27 ਮੈਚ ਖੇਡ ਕੇ 1 ਗੋਲ ਕੀਤਾ ਹੈ। ਸੁਰੇਸ਼ ਸਿੰਘ ਵਾਂਗਜਮ ਨੇ ਸਾਲ 2017 'ਚ ਫੀਫਾ ਅੰਡਰ-17 ਵਿਸ਼ਵ ਕੱਪ 'ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ : IND vs ENG : ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਤੋੜਿਆ ਤੇਂਦੁਲਕਰ ਦਾ ਮਹਾਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8