ਫੁੱਟਬਾਲ ਮੈਚ ਤੋਂ ਬਾਅਦ ਮਾਡਲ ਕਿਨਸੇ ਦੇ ਹਫਤੇ ''ਚ ਵਧੇ 3 ਮਿਲੀਅਨ ਫਾਲੋਅਰਜ਼

06/16/2019 1:19:00 AM

ਨਵੀਂ ਦਿੱਲੀ : ਚੈਂਪੀਅਨਸ ਫੁੱਟਬਾਲ ਲੀਗ ਦੌਰਾਨ ਚਰਚਾ ਵਿਚ ਆਈ ਮਾਡਲ ਕਿਨਸੇ ਵੋਲੰਸਕੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਵਿਚ ਚੱਲ ਰਹੀ ਹੈ। ਹਫਤਾ ਪਹਿਲਾਂ ਚੱਲਦੇ ਮੈਚ ਵਿਚ ਅੰਦਰੂਨੀ ਕੱਪੜੇ ਪਹਿਨ ਕੇ ਵੜੀ ਕਿਨਸੇ ਕੁਝ ਹੀ ਘੰਟਿਆਂ ਵਿਚ ਸੋਸ਼ਲ ਮੀਡੀਆ 'ਤੇ ਛਾ ਗਈ ਸੀ। ਕਿਨਸੇ ਨੂੰ ਇਸ ਦਾ ਫਾਇਦਾ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਹੋਇਆ, ਜਿਥੇ ਪਹਿਲਾਂ ਉਸ ਦੇ 30 ਹਜ਼ਾਰ ਫਾਲੋਅਰਜ਼ ਸਨ, ਉਥੇ ਹੀ ਹੁਣ ਇਕ ਹਫਤੇ ਵਿਚ ਇਹ ਅੰਕੜਾ ਤਿੰਨ ਮਿਲੀਅਨ ਪਾਰ ਕਰ ਗਿਆ ਹੈ। ਕਿਨਸੇ ਇਸ ਤੋਂ ਬਾਅਦ ਇਕ ਬਿਆਨ ਦੇ ਕੇ ਚਰਚਾ ਵਿਚ ਵੀ ਆ ਗਈ ਸੀ। ਉਸ ਨੇ ਕਿਹਾ ਸੀ ਕਿ ਮੈਂ 30 ਦੀ ਉਮਰ ਵਿਚ ਰਿਟਾਇਰ ਹੋਣਾ ਚਾਹੁੰਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਉਦੋਂ ਤਕ ਮੇਰੇ ਕੋਲ ਲੋੜੀਂਦਾ ਪੈਸਾ ਹੋਵੇ। ਚੈਂਪੀਅਨਸ ਲੀਗ ਨੇ ਇਸ ਵਿਚ ਮੇਰੀ ਮਦਦ ਕੀਤੀ ਹੈ। ਕਿਨਸੇ ਨੇ ਮੰਨਿਆ ਕਿ ਉਹ ਆਪਣੀ ਪ੍ਰੋਫਾਈਲ ਵੱਡੀ ਕਰਨ ਲਈ ਅੱਗੇ ਵੀ ਕੁਝ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ।
ਕਿਨਸੇ ਨੇ ਕਿਹਾ ਕਿ ਉਸ ਦਿਨ ਜਦੋਂ ਮੈਂ ਜੇਲ ਤੋਂ ਰਿਹਾਅ ਹੋਈ ਤਾਂ ਮੈਨੂੰ ਪਤਾ ਲੱਗਾ ਕਿ ਸੋਸ਼ਲ ਮੀਡੀਆ 'ਤੇ ਮੇਰੇ ਨਾਂ ਦੀ ਧਮਾਲ ਮਚੀ ਪਈ ਹੈ। ਵੈਸੇ ਵੀ ਮੈਂ ਕਿਸੇ ਨੂੰ ਨੁਕਸਾਨ ਤਾਂ ਪਹੁੰਚਾਇਆ ਨਹੀਂ ਸੀ। ਜੇਕਰ ਤੁਹਾਨੂੰ ਪ੍ਰਸਿੱਧੀ ਮਿਲਦੀ ਹੈ ਤਾਂ ਤੁਹਾਨੂੰ ਇਸ ਨੂੰ ਮੰਨਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਰੂਪ ਵਿਚ ਕਿਉਂ ਨਾ ਹੋਵੇ। ਮੈਂ ਜਦੋਂ ਜੇਲ ਤੋਂ ਰਿਹਾਅ ਹੋਈ ਤਾਂ ਸਟੇਸ਼ਨ 'ਤੇ ਲੋਕ ਮੇਰੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੇ ਸਨ। ਲੋਕਾਂ ਦੀਆਂ ਉਮੀਦਾਂ ਆਸਵੰਦ ਸਨ, ਮੈਂ ਉਦੋਂ ਬਹੁਤ ਖੁਸ਼ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਮਾਂਚ ਸੀ।


satpal klair

Content Editor

Related News