ਜਰਮਨੀ ''ਚ ਸ਼ੁਰੂ ਹੋਵੇਗੀ ਫੁੱਟਬਾਲ ਲੀਗ

Thursday, May 07, 2020 - 01:15 AM (IST)

ਜਰਮਨੀ ''ਚ ਸ਼ੁਰੂ ਹੋਵੇਗੀ ਫੁੱਟਬਾਲ ਲੀਗ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਦੁਨੀਆਭਰ 'ਚ ਖੇਡ ਸਮਾਗਮ ਪ੍ਰਭਾਵਿਤ ਹੋਏ ਤੇ ਸਾਰੇ ਖੇਡ ਰੋਕ ਦਿੱਤੇ ਗਏ। ਯੂਰਪ 'ਚ ਇਸ ਬੀਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਤੇ ਇਸ ਲਈ ਇੱਥੇ ਹੋਣ ਵਾਲੀਆਂ ਤਮਾਮ ਫੁੱਟਬਾਲ ਲੀਗ ਨੂੰ ਸਭ ਤੋਂ ਪਹਿਲਾਂ ਰੋਕਿਆ ਗਿਆ ਸੀ ਪਰ ਹੁਣ ਜਰਮਨੀ 'ਚ ਫੁੱਟਬਾਲ ਦੇ ਨਾਲ ਹੀ ਖੇਡਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਜਰਮਨ ਸਰਕਾਰ ਨੇ ਹੁਣ ਫੁੱਟਬਾਲ ਲੀਗ ਨੂੰ ਸ਼ੁਰੂ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। 
ਖਾਲੀ ਸਟੇਡੀਅਮ 'ਚ ਹੋਣਗੇ ਮੈਚ
ਜਰਮਨੀ ਦੀ ਘਰੇਲੂ ਫੁੱਟਬਾਲ ਲੀਗ 'ਬੁੰਡਸਲੀਗਾ' ਯੂਰੋਪ ਦੀ 5 ਸਭ ਤੋਂ ਵੱਡੀ ਫੁੱਟਬਾਲ ਲੀਗ 'ਚ ਸ਼ਾਮਲ ਹੈ। ਬਾਕੀ ਸਾਰੇ ਲੀਗ ਦੀ ਤਰ੍ਹਾਂ ਜਰਮਨ ਲੀਗ ਵੀ ਮਾਰਚ ਦੇ ਦੂਜੇ ਹਫਤੇ ਤਕ ਕੋਰੋਨਾ ਵਾਇਰਸ ਦੇ ਕਾਰਨ ਮੁਅੱਤਲ ਕਰਨੀ ਪਈ ਸੀ। ਹੁਣ ਹਾਲਾਤ 'ਚ ਸੁਧਾਰ ਨੂੰ ਦੇਖਦੇ ਹੋਏ ਜਰਮਨੀ ਦੀ ਚਾਂਸਲਰ ਐਜੇਲਾ ਮਾਰਕਲ ਨੇ ਲੀਗ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਕੋਰੋਨਾ ਵਾਇਰਸ ਦੇ ਵਿਚ ਬੁੰਡਸਲੀਗਾ ਦੁਬਾਰਾ ਸ਼ੁਰੂ ਹੋਣ ਵਾਲਾ ਦੁਨੀਆ ਦਾ ਪਹਿਲਾ ਵੱਡਾ ਸਪੋਰਟਿੰਗ ਖੇਡ ਹੈ। ਹਾਲਾਂਕਿ ਲੀਗ ਦਾ ਬਚਾ ਹੋਇਆ ਸੀਜ਼ਨ ਬਿਨਾ ਦਰਸ਼ਕਾਂ ਦੇ ਖਾਲੀ ਸਟੇਡੀਅਮ 'ਚ ਹੀ ਖੇਡਿਆ ਜਾਵੇਗਾ। ਜਰਮਨੀ 'ਚ 31 ਅਗਸਤ ਤਕ ਇਕੱਠੇ ਹੋਣ 'ਤੇ ਪਾਬੰਦੀ ਹੈ।
ਖਿਡਾਰੀਆਂ ਦਾ ਹੋਇਆ ਕੋਰੋਨਾ ਟੈਸਟ
ਜਰਮਨੀ 'ਚ ਪਿਛਲੇ ਕਈ ਦਿਨਾਂ ਤੋਂ ਫੁੱਟਬਾਲ ਸੀਜ਼ਨ ਨੂੰ ਵਾਪਸ ਪਟਰੀ 'ਤੇ ਲਿਆਉਣ ਦੀ ਕੋਸ਼ਿਸ਼ ਚੱਲ ਰਹੀ ਸੀ। ਇਸ ਦਿਸ਼ਾ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬੁੰਡਸਲੀਗਾ ਦੇ ਟਾਪ ਤੇ ਸੈਕਿੰਡ ਟੀਅਰ 'ਚ 36 ਕਲੱਬਾਂ ਦੇ 1700 ਤੋਂ ਜ਼ਿਆਦਾ ਖਿਡਾਰੀਆਂ ਤੇ ਸਪੋਰਟ ਸਟਾਫ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ। ਹਾਲਾਂਕਿ ਇਸ 'ਚ ਕੁਝ ਟੈਸਟ ਪਾਜ਼ੇਟਿਵ ਆਏ ਹਨ। ਇਸ ਦੇ ਬਾਵਜੂਦ ਲੀਗ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਜਾਰੀ ਹੈ।


author

Gurdeep Singh

Content Editor

Related News