ਆਪਣੇ ਬੁੱਲ੍ਹਾਂ ਕਾਰਨ ਕਾਫ਼ੀ ਮਸ਼ਹੂਰ ਹੈ ਫੁੱਟਬਾਲਰ ਅਲੀ ਦੀ ਗਰਲਫ੍ਰੈਂਡ, ਵੇਖੋਂ ਤਸਵੀਰਾਂ

Monday, Aug 24, 2020 - 03:18 PM (IST)

ਆਪਣੇ ਬੁੱਲ੍ਹਾਂ ਕਾਰਨ ਕਾਫ਼ੀ ਮਸ਼ਹੂਰ ਹੈ ਫੁੱਟਬਾਲਰ ਅਲੀ ਦੀ ਗਰਲਫ੍ਰੈਂਡ, ਵੇਖੋਂ ਤਸਵੀਰਾਂ

ਸਪੋਰਟਸ ਡੈਕਸ : ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲਰ ਡੇਲੇ ਅਲੀ ਦੀ ਗਰਲਫ੍ਰੈਂਡ 'ਰੂਬੀ ਮੇ' ਬੇਹੱਦ ਸੁੰਦਰ ਹੈ। ਰੂਬੀ ਮੇ ਨੇ ਮਹਿਜ਼ 23 ਸਾਲ ਦੀ ਉਮਰ 'ਚ ਗਲੈਮਰ ਜਗਤ 'ਚ ਵੱਡਾ ਨਾਮ ਕਮਾਇਆ ਹੈ। ਰੂਬੀ ਮੇ ਚੈਨਲ, ਡੋਲਚੇ ਐਂਡ ਗਬਾਨਾ ਨਾਮਕ ਕੰਪਨੀ ਲਈ ਮਾਡਲਿੰਗ ਕਰਦੀ ਹੈ। 

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ
PunjabKesari
2018 ਫੀਫਾ ਵਿਸ਼ਵ ਕੱਪ ਦੌਰਾਨ ਡੇਲੇ ਅਲੀ ਅਤੇ ਰੂਬੀ 'ਚ ਵਧੀਆਂ ਨਜ਼ਦੀਕੀਆਂ ਕਾਰਨ ਉਹ ਚਰਚਾ 'ਚ ਆਈ ਸੀ। ਡੇਲੇ ਅਲੀ 2016 ਤੋਂ ਰੂਬੀ ਮੇ ਨਾਲ ਰਿਲੇਸ਼ਨਸ਼ਿੱਪ 'ਚ ਹਨ। ਦੋਵਾਂ ਨੂੰ ਕੋਈ ਵਾਰ ਬੀਚ 'ਤੇ ਇਕੱਠੇ ਦੇਖਿਆ ਗਿਆ ਹੈ। ਰੂਬੀ ਆਪਣੇ ਸੁੰਦਰ ਬੁੱਲ੍ਹਾਂ ਕਾਰਨ ਕਾਫ਼ੀ ਮਸ਼ਹੂਰ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸਭ ਤੋਂ ਵਧੀਆਂ ਬੁੱਲ੍ਹਾਂ ਵਾਲੀ ਸੈਲੀਬ੍ਰਿਟੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ
PunjabKesari
ਰੂਬੀ ਮੇ ਲੰਮੇਂ ਸਮੇਂ ਤੋਂ ਫਿਟਨੈੱਸ ਫ੍ਰੀਕ ਰਹੀ ਹੈ। ਉਹ ਆਪਣੀਆਂ ਕਸਰਤ ਕਰਨ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ। ਉਹ 23 ਸਾਲ ਦੀ ਉਮਰ 'ਚ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਿੱਧ ਹੋ ਗਈ ਸੀ। ਡੇਲੇ ਅਲੀ ਅਤੇ ਰੂਬੀ 'ਚ ਦੋ ਵਾਰ ਰਿਲੇਸ਼ਨਸ਼ਿੱਪ ਨੂੰ ਲੈ ਕੇ ਝਗੜਾ ਹੋ ਚੁੱਕਾ ਹੈ ਪਰ ਉਹ ਅਜੇ ਵੀ ਇਕੱਠੇ ਹੀ ਹਨ। ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਉਹ ਦੋਵੇਂ ਇਕ ਦੂਜੇ ਤੋਂ ਵੱਖ ਹੋ ਗਏ ਸਨ। ਪਰ ਫਿਰ ਅਚਾਨਕ ਇਕੱਠੇ ਦਿਖਾਈ ਦੇਣ ਲੱਗ ਗਏ।  

ਇਹ ਵੀ ਪੜ੍ਹੋ : 14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ
PunjabKesari
PunjabKesari
PunjabKesari


author

Baljeet Kaur

Content Editor

Related News