ਫੁੱਟਬਾਲ : ਅਫਗਾਨਿਸਤਾਨ ਤੋਂ ਹਾਰੀ ਭਾਰਤੀ ਅੰਡਰ-19 ਟੀਮ
Monday, Nov 11, 2019 - 12:51 AM (IST)

ਅਲ ਖੋਬਰ (ਸਾਊਦੀ ਅਰਬ)— ਭਾਰਤ ਦਾ ਐੱਫ. ਸੀ. ਅੰਡਰ-19 ਫੁੱਟਬਾਲ ਮੁਕਾਬਲਾ 2020 ਦੇ ਲਈ ਐਤਵਾਰ ਨੂੰ ਅਫਗਾਨਿਸਤਾਨ ਦੇ ਹੱਥੋਂ 0-3 ਦੀ ਹਾਰ ਦੇ ਨਾਲ ਖਤਮ ਹੋ ਗਿਆ। ਅਫਗਾਨਿਸਤਾਨ ਨੇ ਪਹਿਲੇ ਹਾਫ 'ਚ ਹੀ ਤਿੰਨ ਗੋਲਾਂ ਦੀ ਬੜ੍ਹਤ ਬਣਾ ਲਈ ਸੀ। ਭਾਰਤ ਨੇ ਦੂਜੇ ਹਾਫ 'ਚ ਵਧੀਆ ਪ੍ਰਦਰਸ਼ਨ ਕੀਤਾ ਪਰ ਉਸ ਦੀਆਂ ਦੋ ਵਧੀਆ ਕੋਸ਼ੀਸ਼ਾਂ ਪੋਸਟ ਨਾਲ ਟਕਰਾ ਗਈਆਂ। ਭਾਰਤ ਦੀ ਕਵਾਲੀਫਿਕੇਸ਼ਨ 'ਚ ਇਹ ਲਗਾਤਾਰ ਤੀਜੀ ਹਾਰ ਹੈ।