ਇੰਡੀਅਨ ਸੁਪਰ ਲੀਗ : ਨਾਰਥਈਸਟ ਯੂਨਾਈਟਿਡ ਨੇ ਚੇਨਈਅਨ ਐੱਫ.ਸੀ. ਨੂੰ 4-3 ਨਾਲ ਹਰਾਇਆ

Friday, Oct 19, 2018 - 12:55 PM (IST)

ਇੰਡੀਅਨ ਸੁਪਰ ਲੀਗ : ਨਾਰਥਈਸਟ ਯੂਨਾਈਟਿਡ ਨੇ ਚੇਨਈਅਨ ਐੱਫ.ਸੀ. ਨੂੰ 4-3 ਨਾਲ ਹਰਾਇਆ

ਨਵੀਂ ਦਿੱਲੀ— ਨਾਰਥਈਸਟ ਯੂਨਾਈਟਿਡ ਐੱਫ.ਸੀ. ਨੇ 1-3 ਨਾਲ ਵਾਪਸੀ ਕਰਦੇ ਹੋਏ ਵੀਰਵਾਰ ਨੂੰ ਇੰਡੀਅਨ ਸੁਪਰ ਲੀਗ ਮੈਚ 'ਚ ਚੇਨਈਅਨ ਐੱਫ.ਸੀ. ਨੂੰ 4-3 ਨਾਲ ਹਰਾਇਆ । ਇਸ ਤਰ੍ਹਾਂ ਟੀਮ ਨੇ ਸਾਬਕਾ ਚੈਂਪੀਅਨ ਟੀਮ ਨੂੰ ਇਸ ਸ਼ੈਸ਼ਨ 'ਚ ਲਗਾਤਾਰ ਤੀਜੀ ਹਾਰ ਦਾ ਸਵਾਦ ਚਖਾਇਆ।
PunjabKesari
ਨਾਰਥਈਸਟ ਯੁਨਾਈਟਿਡ ਲਈ ਬਾਰਥੋਲੋਮੀਊ ਓਗਬੇਚੇ ਸਟਾਰ ਖਿਡਾਰੀ ਰਹੇ ਜਿਨ੍ਹਾਂ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਉਨ੍ਹਾਂ ਨੇ 29ਵੇਂ, 37ਵੇਂ ਅਤੇ 59ਵੇਂ ਮਿੰਟ 'ਚ ਗੋਲ ਕੀਤੇ। ਰੋਲੀਨ ਬੋਰਗੇਸ ਨੇ 54ਵੇਂ ਮਿੰਟ 'ਚ ਟੀਮ ਲਈ ਚੌਥਾ ਗੋਲ ਕੀਤਾ। ਚੇਨਈ ਲਈ ਥੋਈ ਸਿੰਘ ਨੇ 15ਵੇਂ ਅਤੇ 32ਵੇਂ ਮਿੰਟ 'ਚ 2 ਗੋਲ ਕੀਤੇ। ਨਾਰਥਈਸਟ ਦੇ ਬੋਰਗੇਸ ਨੇ ਆਤਮਘਾਤੀ ਗੋਲ ਕੀਤਾ ਜੋ ਚੌਥੇ ਮਿੰਟ 'ਚ ਹੋਇਆ ਸੀ।  


author

Tarsem Singh

Content Editor

Related News