ਫੁੱਟਬਾਲ : ਭਾਰਤ ਨੇ ਹਾਂਗਕਾਂਗ ਨੂੰ 5-2 ਨਾਲ ਹਰਾਇਆ

Tuesday, Jan 22, 2019 - 01:45 AM (IST)

ਫੁੱਟਬਾਲ : ਭਾਰਤ ਨੇ ਹਾਂਗਕਾਂਗ ਨੂੰ 5-2 ਨਾਲ ਹਰਾਇਆ

ਨਵੀਂ ਦਿੱਲੀ- ਡੇਂਗਮੇਈ ਗ੍ਰੇਸ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਮੇਜ਼ਬਾਨ ਹਾਂਗਕਾਂਗ ਨੂੰ ਸੋਮਵਾਰ ਨੂੰ 5-2 ਨਾਲ ਹਰਾ ਕੇ ਹਾਂਗਕਾਂਗ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਗ੍ਰੇਸ ਨੇ 6ਵੇਂ ਤੇ 22ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਸੰਜੂ ਯਾਦਵ ਨੇ 45ਵੇਂ, ਸੁਮਿਤਰਾ ਨੇ 82ਵੇਂ ਤੇ ਰਤਨਬਾਲਾ ਦੇਵੀ ਨੇ 83ਵੇਂ ਮਿੰਟ ਵਿਚ ਗੋਲ ਕੀਤੇ।
ਹਾਂਗਕਾਂਗ ਵਲੋਂ ਚਿਓਂਗ ਵੇਈ ਕੀ ਨੇ 17ਵੇਂ ਤੇ ਚੁੰਗ ਪੂਈ ਕੀ ਨੇ 70ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਦਾ ਹਾਂਗਕਾਂਗ ਨਾਲ ਅਗਲਾ ਮੁਕਾਬਲਾ ਬੁੱਧਵਾਰ ਨੂੰ ਹੋਵੇਗਾ। 


Related News