ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਦਮਖਮ ''ਤੇ ਫੋਕਸ : ਐਚ. ਐਸ. ਪ੍ਰਣਯ

08/15/2022 7:41:14 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐਚ. ਐਸ. ਪ੍ਰਣਯ ਅਗਲੇ ਹਫ਼ਤੇ ਤੋਂ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਹੇ ਟੋਕੀਓ ਦੇ ਸਲੋਅ ਕੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਦਮਖਮ ਬਿਹਤਰ ਕਰਨ 'ਤੇ ਧਿਆਨ ਦੇ ਰਹੇ ਹਨ। ਪ੍ਰਣਯ ਪਹਿਲੇ ਦੌਰ 'ਚ ਆਸਟ੍ਰੀਆ ਦੇ ਲੂਕਾ ਰੇਬਰ ਨਾਲ ਖੇਡਣਗੇ। ਉਨ੍ਹਾਂ ਕਿਹਾ, ''ਮੈਨੂੰ ਅਭਿਆਸ ਲਈ ਦੋ ਹਫ਼ਤੇ ਦਾ ਸਮਾਂ ਮਿਲਿਆ ਹੈ। ਕੁਝ ਵੀ ਵੱਖਰਾ ਨਹੀਂ ਕੀਤਾ ਗਿਆ ਹੈ ਪਰ ਜਾਪਾਨ ਦੇ ਕੋਰਟ ਸਲੋਅ ਹਨ ਅਤੇ ਦਮਖ਼ਮ 'ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ।' 

ਇਹ ਵੀ ਪੜ੍ਹੋ : ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ

ਉਨ੍ਹਾਂ ਕਿਹਾ, 'ਓਲੰਪਿਕ ਦੇ ਦੌਰਾਨ ਹਾਲਾਤ ਤੇਜ਼ ਸਨ ਪਰ ਹੁਣ ਆਮ ਤੌਰ 'ਤੇ ਕੋਰਟ ਸਲੋਅ ਹਨ। ਜਾਪਾਨ ਓਪਨ ਵੀ ਖੇਡਣਾ ਹੈ ਤਾਂ ਦਮਖਮ 'ਤੇ ਜ਼ੋਰ ਦੇਣਾ ਹੋਵੇਗਾ। ਪ੍ਰਣਯ ਸਪੇਨ 'ਚ ਹੋਈ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪੁੱਜੇ ਸਨ। ਇਸ ਸੈਸ਼ਨ 'ਚ ਕੁਆਰਟਰ ਫਾਈਨਲ, ਤਿੰਨ ਸੈਮੀਫਾਈਨਲ ਤੇ ਇਕ ਫਾਈਨਲ ਤਕ ਖੇਡ ਚੁੱਕੇ ਪ੍ਰਣਯ ਰੈਂਕਿੰਗ 'ਚ ਚੋਟੀ ਦੇ 20 'ਚ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮੁਸ਼ਕਲ ਸੀ। ਰੈਂਕਿੰਗ 'ਚ ਇਕ ਅੰਕ ਵੀ ਉਪਰ ਜਾਣਾ ਬਹੁਤ ਮੁਸ਼ਕਲ ਸੀ। 

ਇਹ ਵੀ ਪੜ੍ਹੋ : ਖੇਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਓਲੰਪਿਕ ਤਮਗਾ ਜਿੱਤਣਾ ਚਾਹੁੰਦੇ ਹਨ ਸ਼ਰਤ ਕਮਲ

ਮੈਨੂੰ ਵਿਸ਼ਵ ਟੂਰ 'ਤੇ ਸੁਪਰ ਸੀਰੀਜ਼ 'ਚ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਤਕ ਪੁੱਜਣਾ ਸੀ।  ਸਾਲ ਦੀ ਸ਼ੁਰੂਆਤ 'ਚ ਮੈਂ 29ਵੇਂ ਸਥਾਨ 'ਤੇ ਸੀ ਜਿਸ ਤੋਂ ਬਾਅਦ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਰੈਂਕਿੰਗ 'ਚ ਟਾਪ 20 'ਚ ਪਹੁੰਚਿਆ ਹਾਂ।' ਇਹ ਪੁੱਛੇ ਜਾਣ 'ਤੇ ਕਿ ਕੀ ਥਾਮਸ ਕੱਪ ਜਿੱਤਣ ਨਾਲ ਭਾਰਤੀ ਬੈਡਮਿੰਟਨ 'ਚ ਕੁਝ ਬਦਲਿਆ ਹੈ, ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡਾ ਬਦਲਾਅ ਆਇਆ ਹੈ। ਇਹ ਕੁਝ ਸਮੇਂ ਲਈ ਯਾਦ ਰੱਖਣ ਵਾਲੀ ਗੱਲ ਸੀ ਅਤੇ ਸਾਨੂੰ ਕ੍ਰਿਕਟ ਵਾਂਗ ਕੁਝ ਵੱਡਾ ਕਰਨਾ ਹੋਵੇਗਾ। ਉਮੀਦ ਹੈ ਕਿ ਅਗਲੇ ਦਹਾਕੇ 'ਚ ਅਸੀਂ ਕ੍ਰਿਕਟ ਦੇ ਕਰੀਬ ਜਾਵਾਂਗੇ। ਅਸੀਂ ਸਪਾਂਸਰਸ਼ਿਪ ਦੇ ਮਾਮਲੇ 'ਚ ਪਿੱਛੇ ਹਾਂ ਅਤੇ ਕੁਝ ਵੱਡੀਆਂ ਜਿੱਤਾਂ ਨਾਲ ਵੱਡੇ ਬ੍ਰਾਂਡ ਸਾਡੇ ਕੋਲ ਆਉਣਗੇ।'' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News