ਕ੍ਰਿਕਟ ਵਿਸ਼ਵ ਕੱਪ ਦੇ ਪੰਜ ਯਾਦਗਾਰ ਪਲ, ਜਿਨ੍ਹਾਂ ਨੇ ਕੀਤਾ ਪੂਰੀ ਦੁਨੀਆ ਨੂੰ ਹੈਰਾਨ

05/25/2019 7:13:00 PM

ਲੰਡਨ— ਕ੍ਰਿਕਟ ਵਿਸ਼ਵ ਕੱਪ ਨੇ ਆਪਣੇ 44 ਸਾਲਾਂ ਦੇ ਇਤਿਹਾਸ ਵਿਚ ਕਈ ਰੋਮਾਂਚਕ ਮੁਕਾਬਲੇ ਦੇਖੇ ਹਨ ਪਰ ਇੱਥੇ ਪੰਜ ਯਾਦਗਾਰ ਮੈਚਾਂ ਦਾ ਜ਼ਿਕਰ ਕਰ ਰਹੇ ਹਾਂ।

1975 ਵਿਸ਼ਵ ਕੱਪ-ਗਿਲਮੌਰ ਦਾ ਸ਼ਾਨਦਾਰ ਪ੍ਰਦਰਸ਼ਨ
PunjabKesari

ਟੂਰਨਾਮੈਂਟ ਦਾ ਮੇਜ਼ਬਾਨ ਇੰਗਲੈਂਡ ਪੁਰਾਣੇ ਵਿਰੋਧੀ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਡੈਨਿਸ ਲਿਲੀ ਤੇ ਜੇਫ ਥਾਮਸਨ ਨਾਲ ਮਿਲਣ ਵਾਲੀ ਚੁਣੌਤੀ ਤੋਂ ਜਾਣੂ ਸੀ ਪਰ ਉਸ ਨੂੰ ਉਸਦੀ ਬਜਾਏ ਗੈਰੀ ਗਿਲਮੌਰ ਦੀ ਸਵਿੰਗ ਗੇਂਦਬਾਜ਼ੀ ਨੇ ਚਿੱਤ ਕਰ ਦਿੱਤਾ। ਇਸ 23 ਸਾਲਾ ਗੇਂਦਬਾਜ਼ ਨੇ 14 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ, ਜਿਸ ਨਾਲ ਇੰਗਲੈਂਡ ਦੀ ਟੀਮ ਸਿਰਫ 93 ਦੌੜਾਂ 'ਤੇ ਸਿਮਟ ਗਈ। ਗਿਲਮੌਰ ਦੇ ਪ੍ਰਦਰਸ਼ਨ ਤੋਂ ਬਾਅਦ ਹਾਲਾਂਕਿ ਆਸਟਰੇਲੀਆਈ ਟੀਮ ਨੇ 39  ਦੌੜਾਂ 'ਤੇ 6 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕ੍ਰਿਸ ਓਲਟ ਨੇ ਆਪਣੇ ਘਰੇਲੂ ਮੈਦਾਨ ਹੇਡਿੰਗਲੇ ਵਿਚ ਤਿੰਨ ਵਿਕਟਾਂ ਲਈਆਂ। ਫਿਰ ਗਿਲਮੌਰ  ਬੱਲੇਬਾਜ਼ੀ ਲਈ ਉਤਰਿਆ। ਗਿਲਮੌਰ ਦੀ 28 ਦੌੜਾਂ ਦੀ ਅਜੇਤੂ ਪਾਰੀ ਤੇ ਡਗ ਵਾਲਟਰਸ ਦੇ ਨਾਲ ਅਜੇਤੂ ਹਿੱਸੇਦਾਰੀ ਨਾਲ ਆਸਟਰੇਲੀਆ ਫਾਈਨਲ ਵਿਚ ਪਹੁੰਚ ਗਿਆ।

1983 ਵਿਸ਼ਵ ਕੱਪ-ਕਪਿਲ ਦਾ ਸੈਂਕੜਾਤ ਪਰ ਪ੍ਰਸਾਰਣ ਨਹੀਂ ਹੋਇਆ
PunjabKesari

ਜ਼ਿੰਬਾਬਵੇ ਨੇ ਡੰਕਨ ਫਲੇਟਰ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਆਸਟਰੇਲੀਆ ਨੂੰ ਹਰਾਇਆ ਸੀ। ਉਹ ਇਕ ਹੋਰ ਉਲਟਫੇਰ ਕਰਨ ਵੱਲ ਵਧ ਰਹੀ ਸੀ ਤੇ ਉਸ ਨੇ ਭਾਰਤ ਦੀਆਂ 17 ਦੌੜਾਂ 'ਤੇ 5 ਵਿਕਟਾਂ ਲੈ ਲੀਆਂ ਸਨ। ਪਰ ਭਾਰਤੀ ਕਪਤਾਨ ਕਪਿਲ ਦੇਵ ਨੇ 138 ਗੇਂਦਾਂ ਵਿਚ 17 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਇਸ ਪਾਰੀ ਦਾ ਮਜ਼ਾ ਟਨਬ੍ਰਿਜ ਵੇਲਸ ਵਿਚ ਨੇਵਿਲ ਮੈਦਾਨ ਵਿਚ ਮੌਜੂਦ ਦਰਸ਼ਕਾਂ  ਹੀ ਚੁੱਕ ਸਕੇ ਕਿਉਂਕਿ ਬੀ. ਬੀ. ਸੀ. ਟੈਨਨੀਸ਼ੀਅਨ ਹੜਤਾਲ 'ਤੇ ਸਨ, ਜਿਸ ਨਾਲ ਇਸ ਮੈਚ ਦਾ ਟੀ. ਵੀ. 'ਤੇ ਪ੍ਰਸਾਰਣ ਨਹੀਂ ਹੋ ਸਕਿਆ ਸੀ। ਕਪਿਲ ਦੇ ਸੈਂਕੜੇ ਨਾਲ ਭਾਰਤ ਨੇ 266 ਦੌੜਾਂ ਦਾ ਸਕੋਰ ਬਣਾਇਆ, ਜਿਹੜਾ ਜ਼ਿੰਬਬਾਵੇਲਈ ਕਾਫੀ ਵੱਧ ਸਾਬਤ ਹੋਇਆ। ਕਪਿਲ ਦਾ ਸੈਂਕੜਾ ਉਸਦੀ ਸ਼ਾਨਦਾਰ ਅਗਵਾਈ ਸਮਰੱਥਾ ਦੀ ਉਦਾਹਰਨ ਸੀ ਕਿਉਂਕਿ ਇਕ ਹਫਤੇ ਬਾਅਦ ਹੀ ਭਾਰਤ ਨੂੰ ਚੈਂਪੀਅਨ ਬਣਾ ਦਿੱਤਾ। 

1999 ਵਿਸ਼ਵ ਕੱਪ : ਅਸਾਟਰੇਲੀਆ ਟਾਈ ਮੈਚ ਵਿਚ ਜਿੱਤਿਆ
PunjabKesari

ਇਹ ਸ਼ਾਇਦ ਵਿਸ਼ਵ ਕੱਪ ਦਾ ਸਭ ਤੋਂ ਵੱਧ ਰੋਮਾਂਚਕ ਮੈਚ ਸੀ। ਐਜਬੈਸਟਨ ਵਿਚ ਇਸ ਸੈਮੀਫਾਈਨਲ ਵਿਚ ਆਸਟਰੇਲੀਆ ਨੇ 213 ਦੌੜਾਂ ਬਣਾਈਆਂ, ਜਿਸ ਵਿਚ ਦੱਖਣੀ ਅਫੀਰਕਾ ਦੇ ਸ਼ਾਨ ਪੋਲਾਕ  ਨੇ 36 ਦੌੜਾਂ ਦੇ ਕੇ 5 ਵਿਕਟਾਂ ਲਈਆਂ।  ਜੋਂਟੀ ਰੋਡਸ ਤੇ ਜੈਕ ਕੈਲਿਸ ਦੱਖਣੀ ਅਫਰੀਕਾ ਨੂੰ ਜਿੱਤ ਵੱਲ ਲਿਜਾ ਰਹੇ ਸਨ ਤੇ ਆਖਰੀ ਓਵਰ ਵਿਚ ਉਸਦੀ ਟੀਮ ਨੂੰ ਸਿਰਫ 9 ਦੌੜਾਂ ਦੀ ਲੋੜ ਸੀ। ਫਿਰ ਇਕ ਦੌੜ ਤੇ ਇਕ ਵਿਕਟ ਬਚੀ ਸੀ। ਪਰ ਲਾਂਸ ਕਲੂਜਨਰ ਨੇ ਗੇਂਦ ਮਿਡ ਆਫ ਵੱਲ ਭੇਜੀ ਤੇ ਇਕ ਦੌੜ ਲਈ ਭੱਜਿਆ। ਨਾਨ ਸਟ੍ਰਾਈਕਰ ਪਾਸੇ 'ਤੇ ਖੜ੍ਹੇ ਐਲਨ ਡੋਨਾਲਡ ਨੇ ਉਸਦੀ ਆਵਾਜ ਨਹੀਂ ਸੁਣੀ ਤੇ ਆਪਣਾ ਬੱਲਾ ਸੁੱਟ ਦਿੱਤਾ। ਮਾਰਕ ਵਾਗ ਨੇ ਗੇਂਦ ਲੈ ਕੇ ਇਸ ਨੂੰ ਗੇਂਦਬਾਜ਼ ਡੇਮੀਅਨ ਫਲੇਮਿੰਗ ਵੱਲ ਸੁੱਟੀ। ਫਲੇਮਿੰਗ ਨੇ ਤੁਰੰਤ ਹੀ ਇਸ ਨੂੰ ਵਿਕਟਕੀਪਰ ਐਡਮ ਗਿਲਕ੍ਰਿਸਟ ਵੱਲ ਸੁੱਟ ਦਿੱਤਾ, ਜਿਸ ਨੇ ਰਨ ਆਊਟ ਕਰ ਦਿੱਤਾ। 
ਹਾਲਾਂਕਿ ਮੈਚ ਟਾਈ ਰਿਹਾ ਪਰ ਆਸਟਰੇਲੀਆ ਬਿਹਤਰ ਰਨ ਰੇਟ ਦੀ ਬਦੌਲਤ ਫਾਈਨਲ ਵਿਚ ਪਹੁੰਚ ਗਿਆ।

2011 ਵਿਸ਼ਵ ਕੱਪ : ਓਬ੍ਰਾਇਨ ਨੇ ਇੰਗਲੈਂਡ ਨੂੰ ਹਰਾਇਆ
PunjabKesari

ਇੰਗਲੈਂਡ ਨੇ ਆਇਰਲੈਂਡ (ਤਦ ਟੈਸਟ ਦਰਜਾ ਪ੍ਰਾਪਤ ਨਹੀਂ ਸੀ) ਦੇ ਵਿਰੁੱਧ ਬੱਲੇ ਨਾਲ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਤੇ 7 ਵਿਕਟਾਂ 'ਤੇ 327 ਦੌੜਾਂ ਬਣਾਈਆਂ। ਵਿਸ਼ਵ ਕੱਪ ਮੈਚ ਵਿਚ ਪਹਿਲਾਂ ਕਦੇ ਵੀ ਕਿਸੇ ਟੀਮ ਨੇ ਇਸ ਸਕੋਰ ਦਾ ਪਿੱਛਾ ਨਹੀਂ ਕੀਤਾ ਸੀ ਪਰ ਬੈਂਗਲੁਰੂ ਵਿਚ ਕੇਵਿਨ ਓ ਬ੍ਰਾਇਨ ਨੇ ਵਿਸ਼ਵ ਕੱਪ ਇਤਿਹਾਸ ਵਿਚ ਸਭ ਤੋਂ ਤੇਜ਼ ਸੈਂਕੜਾ ਲਾਉਂਦਿਆਂ ਆਇਰਲੈਂਡ ਨੂੰ 3 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ । ਉਸ ਨੇਅਜਿਹਾ ਸਿਰਫ 50 ਗੇਂਦਾਂ ਵਿਚ ਕੀਤਾ, ਜਿਸ ਵਿਚ ਉਸ ਨੇ 13 ਚੌਕੇ ਤੇ 6 ਛੱਕੇ ਲਾਏ ਸਨ। ਓਬ੍ਰਾਇਨ ਦੇ ਆਉਣ ਤੋਂ ਪਹਿਲਾਂ ਆਇਰਲੈਂਡ ਦੀ ਟੀਮ 5 ਵਿਕਟਾਂ 'ਤੇ 111 ਦੌੜਾਂ 'ਤੇ ਸੀ।

2015 ਵਿਸ਼ਵ ਕੱਪ :ਇਲੀਅਟ ਨੇ ਦੱਖਣੀ ਅਫਰੀਕਾ ਦਾ ਦਿਲ ਤੋੜਿਆ
PunjabKesari

ਫਾਫ ਡੂ ਪਲੇਸਿਸ ਤੇ ਏ. ਬੀ. ਡਿਵਿਲੀਅਰਸ ਨੇ ਆਕਲੈਂਡ ਵਿਚ ਹੋਏ ਸੈਮਫਾਈਨਲ ਵਿਚ 5 ਵਿਕਟਾਂ 'ਤੇ 281 ਦੌੜਾਂ ਬਣਾਈਆਂ ਸਨ ਪਰ ਮੀਂਹ ਕਾਰਨ ਇਸ ਨੂੰ 43-43 ਓਵਰਾਂ ਦਾ ਕਰ ਦਿੱਤਾ ਗਿਆ ਪਰ ਨਿਊਜ਼ੀਲੈਂਡ ਲਈ ਆਲ ਰਾਊਂਡਰ ਗ੍ਰਾਂਟ ਇਲੀਅਟ ਨੇ ਆਪਣੀ ਜਿੰਦਗੀ ਦੀ ਬਿਹਤਰੀਨ ਪਾਰੀ ਖੇਡੀ। ਜੋਹਾਨਸਬਰਗ ਵਿਚ ਜਨਮਿਆ ਇਲੀਅਟ 2001 ਵਿਚ ਨਿਊਜ਼ੀਲੈਂਡ ਵਿਚ ਚਲਾ ਗਿਆ ਸੀ। ਨਿਊਜ਼ੀਲੈਂਡ ਨੂੰ ਜਿੱਤ ਲਈ ਪੰਜ ਦੌੜਾਂ ਦੀ ਲੋੜ ਸੀ ਤੇ ਉਸਦੀਆਂ ਦੋ ਗੇਂਦਾਂ ਬਚੀਆਂ ਸਨ ਜਦੋਂ ਇਲੀਅਟ ਨੇ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਗੇਂਦ 'ਤੇ ਮਿਡ-ਆਨ 'ਤੇ ਸ਼ਾਨਦਾਰ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਹ ਉਸਦੀ ਅਜੇਤੂ 84 ਦੌੜਾਂ ਦੀ ਮੈਚ ਜੇਤੂ ਪਾਰੀ ਦਾ ਆਖਰੀ ਸ਼ਾਟ ਸੀ, ਜਿਸ ਨਾਲ  ਨਿਊਜ਼ੀਲੈਂਡ ਦੀ ਟੀਮ ਆਪਣੇ ਪਹਿਲੇ ਵਿਸ਼ਵ ਕੱਪ ਫਾਈਨਲ ਵਿਚ ਪਹੁੰਚੀ। ਇਸ ਤੋਂ ਪਹਿਲਾਂ ਉਸ ਨੂੰ 6 ਸੈਮੀਫਾਈਨਲ ਵਿਚ ਹਾਰ ਮਿਲੀ ਸੀ।  


Related News