ਕਪਤਾਨ ਦੇ ਪੰਜ ਗੋਲ, ਆਸਟਰੇਲੀਆ ਨੇ ਇੰਡੋਨੇਸ਼ੀਆ ਨੂੰ 18-0 ਨਾਲ ਹਰਾਇਆ

Saturday, Jan 22, 2022 - 02:18 AM (IST)

ਕਪਤਾਨ ਦੇ ਪੰਜ ਗੋਲ, ਆਸਟਰੇਲੀਆ ਨੇ ਇੰਡੋਨੇਸ਼ੀਆ ਨੂੰ 18-0 ਨਾਲ ਹਰਾਇਆ

ਮੁੰਬਈ- ਕਪਤਾਨ ਸੈਮ ਕੇਰ (5 ਗੋਲ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਇੱਥੇ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਦੇ ਆਪਣੇ ਸ਼ੁਰੂਆਤੀ ਮੈਚ ਵਿਚ ਹੇਠਲੇ ਰੈਂਕਿੰਗ ਦੀ ਇੰਡੋਨੇਸ਼ੀਆਈ ਟੀਮ ਨੂੰ 18-0 ਨਾਲ ਹਰਾ ਦਿੱਤਾ। ਚੇਲਸੀ ਦੀ ਸਟ੍ਰਾਈਕਰ ਕੇਰ ਨੂੰ ਹਾਲ ਵਿਚ ਫੀਫਾ ਦੀ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਦੀ ਉਪ ਜੇਤੂ ਚੁਣਿਆ ਗਿਆ ਸੀ। ਉਨ੍ਹਾਂ ਨੇ ਟੂਰਨਾਮੈਂਟ ਦੇ ਇਸ ਪੜਾਅ ਦੀ ਪਹਿਲੀ ਹੈਟ੍ਰਿਕ ਕੀਤੀ। ਮੈਚ ਤੋਂ ਪਹਿਲਾਂ ਉਹ ਆਸਟਰੇਲੀਆ ਦੇ ਸਰਵਕਾਲਿਕ (ਮਹਿਲਾ ਤੇ ਪੁਰਸ਼ ਖਿਡਾਰੀਆਂ ਵਿਚ) ਚੋਟੀ ਗੋਲ ਸਕੋਰਰ ਸੂਚੀ 'ਚ ਟਿਮ ਕਾਹਿਲ ਤੋਂ ਇਕ ਗੋਲ ਪਿੱਛੇ ਸੀ ਪਰ ਮੈਚ ਤੋਂ ਬਾਅਦ ਉਹ ਉਸ ਤੋਂ ਚਾਰ ਗੋਲ ਅੱਗੇ ਨਿਕਲ ਗਏ। 

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ

PunjabKesari
ਸਭ ਤੋਂ ਉੱਚੀ ਤੇ ਸਭ ਤੋਂ ਹੇਠਲੀ ਰੈਂਕਿੰਗ ਵਾਲੀਆਂ ਟੀਮਾਂ ਦੇ ਵਿਚ ਗਰੁੱਪ ਬੀ ਦਾ ਮੈਚ ਪੂਰੀ ਤਰ੍ਹਾਂ ਨਾਲ ਇਕਪਾਸੜ ਸਾਬਤ ਹੋਇਆ, ਜਿਸ ਵਿਚ 2010 ਦੀ ਚੈਂਪੀਅਨ ਨੇ ਇੰਡੋਨੇਸ਼ੀਆ ਦੇ ਵਿਰੁੱਧ ਇੱਛਾਅਨੁਸਾਰ ਗੋਲ ਕੀਤੇ। ਇੰਡੋਨੇਸ਼ੀਆ ਦੀ ਟੀਮ 1989 ਵਿਚ ਖੇਡਣ ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਵਿਟ ਜਗ੍ਹਾ ਬਣਾ ਸਕੀ ਹੈ। ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿਚ ਖੇਡੇ ਗਏ ਗਰੁੱਪ ਬੀ ਦੇ ਇਕ ਹੋਰ ਮੈਚ ਵਿਚ ਥਾਈਲੈਂਡ ਦੀ ਗੋਲਕੀਪਰ ਡਬਲਯੂ. ਬੂਨਸਿੰਗ ਦੀ 81ਵੇਂ ਮਿੰਟ ਵਿਚ ਕੀਤੀ ਗਈ ਗਲਤੀ ਨਾਲ ਫਿਲੀਪੀਨਜ਼ ਨੇ 1-0 ਨਾਲ ਜਿੱਤ ਹਾਸਲ ਕੀਤੀ। 

ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News