ਮਨੋਜ ਸਮੇਤ ਪੰਜ ਮੁੱਕੇਬਾਜ਼ ਸੈਮੀਫਾਈਨਲ ''ਚ, ਪੱਕੇ ਕੀਤੇ ਤਗਮੇ

04/11/2018 5:20:58 PM

ਨਵੀਂ ਦਿੱਲੀ—ਭਾਰਤੀ ਮੁੱਕੇਬਾਜ਼ਾਂ ਨੇ ਰਿੰਗ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਮਨੋਜ ਸਮੇਤ ਪੰਜ ਹੋਰ ਖਿਡਾਰੀ ਮੁੱਕੇਬਾਜ਼ਾਂ ਨੇ ਸੈਮੀਫਾਈਨਲ 'ਚ ਪਹੁੰਚ ਕੇ ਘੱਟ ਤੋ ਘੱਟ ਤਾਂਬੇ ਦੇ ਤਗਮੇ ਪੱਕੇ ਕਰ ਲਿਆ। ਦਿੱਗਜ ਮਨੋਜ ਕੁਮਾਰ (69ਕਿਲੋਗ੍ਰਾਮ) ਨੇ ਰਾਸ਼ਟਰਮੰਡਲ ਖੇਡਾਂ ਦਾ ਆਪਣਾ ਦੂਸਰਾ ਤਗਮਾ ਪੱਕਾ ਕਰ ਲਿਆ। ਅਮਿਤ ਪਾਂਗਲ(49 ਕਿ.ਗ੍ਰ) , ਮੁਹੰਮਦ ਹੁਸਾਮੁਦੀਨ (56ਕਿ.ਗ੍ਰਾ), ਸਤੀਸ਼ ਕੁਮਾਰ (91 ਕਿ.ਗ੍ਰਾ) ਅਤੇ ਨਮਨ ਤੰਵਰ (91 ਕਿ.ਗ੍ਰਾ) ਨੇ ਆਪਣੀ ਸ਼ੁਰੂਆਤ 'ਚ ਹੀ ਰਾਸ਼ਟਰਮੰਡਲ ਖੇਡਾਂ ਦੇ ਹੀ ਆਖਰੀ ਚਾਰ 'ਚ ਪਹੁੰਚ ਕੇ ਇਨ੍ਹਾਂ ਨੂੰ ਯਾਦਗਾਰ ਬਣਾ ਦਿੱਤਾ।

ਹਰਿਆਣਾ ਦੇ 22 ਸਾਲਾਂ ਅਮਿੰਤ ਨੇ ਕੁਆਰਟਰ ਫਾਈਨਲ 'ਚ ਸਕਾਟਲੈਂਡ ਦੇ ਅਕੀਲ ਅਹਿਮਦ ਨੂੰ ਵਿਭਾਜਿਤ ਫੈਸਲੇ 'ਚ 4-1 ਤੋਂ ਪਰਾਜਿਤ ਕੀਤਾ। ਉੱਥੇ 19 ਸਾਲ ਦੇ ਦਿੱਲੀ ਦੇ ਮੁੱਕੇਬਾਜ਼ ਨਮਨ ਨੇ ਸਮੋਆ ਦੇ ਫਰੈਂਕ ਐੱਮ ਨੂੰ ਇਕਤਰਫਾ ਮੁਕਾਬਲੇ 'ਚ 5-0 ਨਾਲ ਹਰਾਇਆ । 2010 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਮਨੋਜ ਨੇ ਆਸਟ੍ਰੇਲੀਆ ਦੇ ਟੈਰੀ ਨਿਕੋਲਸ ਨੂੰ 4-1 ਨਾਲ, ਹੁਸਾਮੁਦੀਨ ਨੇ ਜਾਂਬੀਆ ਦੇ ਇਰੋਰਿਸਤਾ ਨੂੰ 5-0 ਨਾਲ ਅਤੇ ਸਤੀਸ਼ ਨੇ ਤ੍ਰਿਨਿਦਾਦ ਐਂਡ ਟੋਬੈਗੋ ਦੇ ਨਿਗੁਲ ਪੌਨ ਨੂੰ 4-1 ਨਾਲ ਪਰਾਜਿਤ ਕਰ ਸੈਮੀਫਾਈਨਲ ਦਾ ਟਿਕਟ ਕਟਾਇਆ।

ਲਗਾਤਾਰ ਤੀਸਰੇ ਅੰਤਰਰਾਸ਼ਟਰੀ ਸੋਨ ਤਗਮੇ ਵੱਲ ਵਧ ਰਹੇ ਅਮਿਤ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਮੇਰੇ ਕਰੀਅਰ ਦਾ ਸਭ ਤੋਂ ਯਾਦਗਾਰ ਤਗਮਾ ਹੋਣ ਜਾ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸੁਨਹਿਰੀ ਪੰਚ ਜੜਨ 'ਚ ਸਫਲ ਰਹਾਂਗਾ। ਅਮਿਤ ਨੇ ਇੰਡੀਆ ਓਪਨ ਅਤੇ ਬਲਗੇਰੀਆ 'ਚ ਹੋਏ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਸੋਨ ਤਗਮੇ ਜਿੱਤੇ ਸਨ।

ਨਮਨ ਯੂਥ ਵਿਸ਼ਵ ਵਰਲਡ ਚੈਂਪੀਅਨਸ਼ਿਪ ਦੇ ਸਾਬਕਾ ਤਾਂਬੇ ਦਾ ਤਗਮਾ ਜੇਤੂ ਹੈ। ਉਨ੍ਹਾਂ ਨੇ ਰਾਸ਼ਟਰੀ ਟਰਾਇਲ 'ਚ ਏਸ਼ੀਆਈ ਚਾਂਦੀ ਦਾ ਤਗਮਾ ਜੇਤੂ ਸੁਮਿਤ ਸਾਂਗਵਾਨ ਨੂੰ ਮਾਤ ਦੇ ਕੇ ਗੋਲਡ ਕੋਸਟ ਦਾ ਟਿਕਟ ਕਟਾਇਆ ਸੀ। ਨਮਨ ਦਾ ਫਾਈਨਲ 'ਚ ਜਗ੍ਹਾ ਬਣਾਉਣ ਦੇ ਲਈ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਜੌਹਨਸਨ ਨਾਲ ਸਾਹਮਣੇ ਹੋਵੇਗਾ।


Related News