2018 'ਚ ਤਮਗੇ ਜਿੱਤਣ ਲਈ ਫਿੱਟਨੈੱਸ ਮਹੱਤਵਪੂਰਨ : ਸ਼੍ਰੀਕਾਂਤ

Wednesday, Dec 27, 2017 - 02:05 AM (IST)

2018 'ਚ ਤਮਗੇ ਜਿੱਤਣ ਲਈ ਫਿੱਟਨੈੱਸ ਮਹੱਤਵਪੂਰਨ : ਸ਼੍ਰੀਕਾਂਤ

ਨਵੀਂ ਦਿੱਲੀ— ਦੁਨੀਆ ਦੇ ਤੀਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ ਕਿਹਾ ਕਿ ਆਗਾਮੀ ਰੁਝੇਵਿਆਂ ਭਰੇ ਸੈਸ਼ਨ 'ਚ ਦੇਸ਼ ਲਈ ਤਮਗੇ ਜਿੱਤਣ ਦੇ ਲੋੜੀਂਦੇ ਮੌਕਿਆਂ ਲਈ ਉਹ ਫਿੱਟ ਰਹਿਣ ਦੀ ਕੋਸ਼ਿਸ਼ ਕਰੇਗਾ। ਇਥੇ ਸੂਬਾ ਸਰਕਾਰ ਵਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਸ਼੍ਰੀਕਾਂਤ ਨੇ ਕਿਹਾ, ''ਸਾਲ 2017 ਕਾਫੀ ਹਾਂ-ਪੱਖੀ ਰਿਹਾ। ਅਗਲੇ ਸਾਲ ਕਾਫੀ ਮਹੱਤਵਪੂਰਨ ਟੂਰਨਾਮੈਂਟ ਹੋਣੇ ਹਨ ਤੇ ਮੇਰੇ ਲਈ ਫਿੱਟ ਰਹਿਣਾ ਮਹੱਤਵਪੂਰਨ ਹੋਵੇਗਾ।''


Related News