ਲਾਕਡਾਊਨ ''ਚ ਫਿਟਨੈੱਸ ਵਧੀ ਪਰ ਲੈਅ ਪ੍ਰਭਾਵਿਤ ਹੋਈ : ਸ਼ੰਮੀ

07/09/2020 10:16:54 PM

ਨਵੀਂ ਦਿੱਲੀ– ਭਾਰਤੀ ਟੀਮ ਦੇ ਕਲਾਤਮਕ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਵਿਚ ਥੱਕੇ ਹੋਏ ਸਰੀਰ ਨੂੰ ਆਰਾਮ ਤੇ ਮਜ਼ਬੂਤ ਹੋਣ ਦਾ ਸਮਾਂ ਜ਼ਰੂਰ ਮਿਲਿਆ ਪਰ ਉਸ ਨੂੰ ਡਰ ਹੈ ਕਿ ਲੰਬੀ ਬ੍ਰੇਕ ਨਾਲ ਉਸਦੀ ਲੈਅ 'ਤੇ ਉਲਟ ਅਸਰ ਪੈ ਸਕਦਾ ਹੈ। ਸ਼ੰਮੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮਹਾਨਗਰਾਂ ਵਿਚ ਰਹਿਣ ਵਾਲੇ ਦੂਜੇ ਭਾਰਤੀ ਕ੍ਰਿਕਟਰਾਂ ਦੀ ਤੁਲਨਾ ਵਿਚ ਉਹ ਬਿਹਤਰ ਸਥਿਤੀ ਵਿਚ ਹੈ ਤੇ ਸਾਹਸਪੁਰ ਵਿਚ ਆਪਣੇ ਜੱਦੀ ਘਰ ਦੇ ਖੁੱਲ੍ਹੇ ਵਿਹੜੇ ਵਿਚ ਅਭਿਆਸ ਕਰਦਾ ਰਿਹਾ ਹੈ। ਉਸ ਨੇ ਘਰ ਦੇ ਅੰਦਰ ਹੀ ਇਕ ਛੋਟਾ ਜਿਹਾ ਕ੍ਰਿਕਟ ਮੈਦਾਨ ਬਣਾ ਰੱਖਿਆ ਹੈ।ਉਸ ਨੇ ਕਿਹਾ,''ਇਸ ਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਸਕਦੇ ਹੈ। ਭਾਰਤੀ ਟੀਮ ਦਾ ਪ੍ਰੋਗਰਾਮ ਹਮੇਸ਼ਾ ਬਿਜ਼ੀ ਰਹਿੰਦਾ ਹੈ ਤੇ ਇਸ ਬ੍ਰੇਕ ਨਾਲ ਥੱਕੇ ਹੋਏ ਸਰੀਰ ਨੂੰ ਆਰਾਮ ਦਾ ਸਮਾਂ ਮਿਲਿਆ।''

PunjabKesari
ਸ਼ੰਮੀ ਨੇ ਕਿਹਾ,''ਇਕ ਪਾਸੇ ਤੁਹਾਨੂੰ ਸਰੀਰਕ ਫਾਇਦਾ ਹੋਇਆ ਤੇ ਤੁਸੀਂ ਵੱਧ ਫਿੱਟ ਤੇ ਮਜ਼ਬੂਤ ਹੋ ਗਏ ਪਰ ਲੰਬੇ ਸਮੇਂ ਤਕ ਨਾ ਖੇਡਣ ਨਾਲ ਲੈਅ ਚਲੀ ਜਾਂਦੀ ਹੈ । ਇਹ ਹੀ ਫਰਕ ਹੈ। ਫਾਇਦਾ ਤੇ ਨੁਕਸਾਨ ਤਾਂ ਇਸ 'ਤੇ ਨਿਰਭਰ ਹੈ ਕਿ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰ ਰਹੇ ਹੋ।'' ਭਾਰਤ ਲਈ 49 ਟੈਸਟਾਂ ਵਿਚ 180 ਵਿਕਟਾਂ ਲੈ ਚੁੱਕੇ ਇਸ ਗੇਂਦਬਾਜ਼ ਨੇ ਕਿਹਾ ਕਿ ਬੀ. ਸੀ. ਸੀ. ਆਈ. ਜਦੋਂ ਵੀ ਕੈਂਪ ਸ਼ੁਰੂ ਕਰੇਗਾ, ਉਸ ਨੂੰ ਫਾਇਦਾ ਮਿਲੇਗਾ। ਉਸ ਨੇ ਕਿਹਾ,''ਨਿਸ਼ਚਿਤ ਤੌਰ 'ਤੇ ਮੈਨੂੰ ਫਾਇਦਾ ਹੋਵੇਗਾ ਕਿਉਂਕਿ ਮੈਂ ਨਿਯਮਤ ਅਭਿਆਸ ਕਰ ਰਿਹਾ ਹਾਂ। ਇਹ ਸੱਟ ਦੇ ਕਾਰਣ ਮਿਲੀ ਬ੍ਰੇਕ ਤੋਂ ਵੱਖ ਹੈ। ਮੈਂ ਲੈਅ ਵਿਚ ਰਿਹਾ ਹਾਂ ਤੇ ਕੋਈ ਜਕੜਨ ਮਹਿਸੂਸ ਨਹੀਂ ਹੋ ਰਹੀ ਹੈ। ਸਮੇਂ ਦੇ ਨਾਲ ਲੈਅ ਮਿਲ ਜਾਵੇਗੀ।''

PunjabKesari
ਕੋਸ਼ਿਸ਼ ਕਰਾਂਗਾ ਕਿ ਲਾਰ ਦਾ ਇਸਤੇਮਾਲ ਨਾ ਕਰਾਂ- ਸ਼ੰਮੀ ਨੇ ਇਹ ਵੀ ਕਿਹਾ ਕਿ ਉਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਲਾਰ ਦੇ ਬਿਨਾਂ ਲਾਲ ਗੇਂਦ ਕਿਵੇਂ ਪੇਸ਼ ਆਵੇਗੀ। ਉਸ ਨੇ ਇਹ ਵੀ ਕਿਹਾ ਕਿ ਨੈੱਟ 'ਤੇ ਉਸ ਨੇ ਪੁਰਾਣੀ ਗੇਂਦ ਨਾਲ ਅਭਿਆਸ ਨਹੀਂ ਕੀਤਾ। ਉਸ ਨੇ ਕਿਹਾ,''ਜਿਹੋ ਜਿਹੇ ਹਾਲਾਤ ਚਾਹੀਦੇ ਹਨ, ਉਸ ਤਰ੍ਹਾਂ ਦੇ ਹੋਣ 'ਤੇ ਤੁਸੀਂ ਪੁਰਾਣੀ ਗੇਂਦ ਨਾਲ ਅਭਿਆਸ ਨਹੀਂ ਕਰ ਸਕਦੇ। ਨੈੱਟ 'ਤੇ ਜਿਹੜੀ ਪੁਰਾਣੀ ਗੇਂਦ ਲਈ ਜਾਂਦੀ ਹੈ, ਉਹ ਕਈ ਦਿਨ ਬਾਕਸ ਵਿਚ ਰਹਿੰਦੀ ਹੈ ਤੇ ਮੈਚ ਦੀ ਪੁਰਾਣੀ ਗੇਂਦ ਤੋਂ ਵੱਖ ਹੁੰਦੀ ਹੈ। ਮੈਚ ਵਿਚ ਤਾਂ ਲਗਾਤਾਰ ਖੇਡਦੇ ਹੋਏ ਗੇਂਦ ਪੁਰਾਣੀ ਹੁੰਦੀ ਹੈ।'' ਉਸ ਨੇ ਕਿਹਾ, ''ਅਭਿਆਸ ਦੌਰਾਨ ਮੈਂ ਨਵੀਂ ਗੇਂਦ ਨਾਲ ਹੀ ਗੇਂਦਬਾਜ਼ੀ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਲਾਰ ਦਾ ਇਸਤੇਮਾਲ ਨਾ ਕਰਾਂ।''


Gurdeep Singh

Content Editor

Related News