lPL ਦੇ ਇਤਿਹਾਸ 'ਚ ਪਹਿਲੀ ਵਾਰ ਲੱਗਿਆ 'ਜਿੱਤ ਦਾ ਚੌਕਾ'

Tuesday, Apr 10, 2018 - 09:43 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਖੇਡ ਲਏ ਹਨ। ਚਾਰ ਟੀਮਾਂ ਲਈ ਸੀਜ਼ਨ ਦੀ ਸ਼ੁਰੁਆਤ ਜਿੱਤ ਦੇ ਨਾਲ ਹੋਈ ਤਾਂ ਚਾਰ ਟੀਮਾਂ ਨੂੰ ਹੁਣ ਵੀ ਜਿੱਤ ਦੀ ਭਾਲ ਹੈ। ਚਾਰ ਵੱਡੇ ਮੁਕਾਬਲਿਆਂ ਨਾਲ 11ਵੇਂ ਸੀਜ਼ਨ 'ਚ ਇਕ ਨਵਾਂ ਇਤਿਹਾਸ ਬਣਿਆ।
ਪਹਿਲੀ ਵਾਰ ਆਈ.ਪੀ.ਐੱਲ ਦੀ ਸ਼ੁਰੂਆਤੀ ਚਾਰ ਮੁਕਾਬਲੇ ਉਨ੍ਹਾਂ ਟੀਮਾਂ ਦੇ ਨਾਂ ਰਿਹਾ ਜਿਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ 2017 'ਚ ਸ਼ੁਰੂਆਤ ਦੇ ਚਾਰ ਮੁਕਾਬਲਿਆਂ 'ਚ ਤਿੰਨ ਮੈਚ ਇਸ ਤਰ੍ਹਾਂ ਰਹੇ ਸਨ।
ਸੀਜ਼ਨ ਦੀ ਸ਼ੁਰੂਆਤ ਡਿਫੈਡਿੰਗ ਚੈਂਪੀਅਨ ਮੁੰਬਈ ਇੰਡੀਅਨ ਅਤੇ ਆਈ.ਪੀ.ਐੱਲ. ਦੀ ਸਭ ਤੋਂ ਸਫਲ ਟੀਮ ਚੇਨਈ ਸੁਪਰ ਕਿੰਗਜ ਦੇ ਵਿਚਾਲੇ ਖੇਡਿਆ ਗਿਆ। ਓਪਨਿੰਗ ਮੈਚ ਕਾਫੀ ਰੋਮਾਂਚਕ ਰਿਹਾ ਪਰ ਆਖੀਰ 'ਚ ਜਿੱਤ ਚੇਨਈ ਦੇ ਹੱਥਾਂ 'ਚ ਰਹੀ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਚੇਨਈ ਨੇ ਮੁੰਬਈ ਨੂੰ 1 ਵਿਕਟਾਂ ਨਾਲ ਹਰਾਇਆ। ਮੁੰਬਈ 165 'ਤੇ 4, ਚੇਨਈ 169 'ਤੇ 9।
ਦੂਜਾ ਮੈਚ ਸੀਜ਼ਨ ਦਾ ਪਹਿਲਾਂ ਡਬਲ ਹੇਡਰ ਸੀ। ਦੋਵੇ ਪਾਸੇ ਨਵੀਂ ਟੀਮ ਅਤੇ ਨਵੇਂ ਕਪਤਾਨ ਸਨ। ਕਿੰਗਜ ਇਲੈਵਨ ਪੰਜਾਬ ਨੇ ਆਪਣੀ ਘਰੇਲੂ ਮੈਦਾਨ 'ਤੇ ਦਿੱਲੀ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ  ਬੱਲੇਬਾਜ਼ੀ ਕਰਨ ਉਤਰੀ ਦਿੱਲੀ ਨੇ 7 ਵਿਕਟਾਂ 'ਤੇ 166 ਦੌੜਾਂ ਬਣਾਈਆਂ। ਜਵਾਬ 'ਚ ਕੇ.ਐੱਲ.ਰਾਹੁਲ ਦੀ ਰਿਕਾਰਡ ਪਾਰੀ ਕਿੰਗਜ ਨੇ ਮੁਕਾਬਲੇ ਨੂੰ 6 ਵਿਕਟਾਂ ਨਾਲ ਜਿੱਤ ਲਿਆ।
ਡਬਲ ਹੇਡਰ ਦੇ ਦੂਜੇ ਮੁਕਾਬਲੇ 'ਚ ਕੋਲਕਾਤਾ ਨੇ ਆਪਣੇ ਘਰ 'ਚ ਬੈਂਗਲੁਰੂ ਦਾ ਸਾਹਮਣਾ ਕੀਤਾ। ਆਰ.ਸੀ.ਬੀ. ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ 7 ਵਿਕਟਾਂ 'ਤੇ 176 ਦੌੜਾਂ ਬਣਾ ਸਕੀ। ਜਵਾਬ 'ਚ ਕੇ.ਕੇ.ਆਰ. ਨੇ 6 ਵਿਕਟਾਂ ਗੁਆ ਕੇ ਟੀਚੇ ਨੂੰ ਹਾਸਲ ਕਰ ਲਿਆ।
ਸੀਜ਼ਨ ਦਾ ਚੌਥੇ ਮੁਕਾਬਲਾ ਖੇਡਿਆ ਗਿਆ ਹੈਦਰਾਬਾਦ ਅਤੇ ਰਾਜਸਥਾਨ ਦੇ ਵਿਚਾਲੇ ਹੈਦਰਾਬਾਦ ਦੇ ਘਰੇਲੂ ਮੈਦਾਨ 'ਤੇ ਟਾਸ ਜਿੱਤੀ ਅਤੇ ਰਾਜਸਥਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਰਾਜਸਥਾਨ ਦੀ ਟੀਮ 9 ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕੀ। ਜਵਾਬ 'ਚ ਹੈਦਰਾਬਾਦ ਨੇ 1 ਵਿਕਟ ਗੁਆ ਕੇ ਟੀਚੇ ਨੂੰ ਹਾਸਲ ਕਰ ਲਿਆ।
ਹੈਦਰਾਬਾਦ ਨੇ ਜਿੱਤ ਦੇ ਨਾਲ ਇਕ ਵਾਰ ਫਿਰ ਤੈਅ ਹੋ ਗਿਆ ਕਿ ਟਾਸ ਜਿੱਣ ਵਾਲੀ ਟੀਮ ਜੇਕਰ ਪਹਿਲਾਂ ਗੇਂਦਬਾਜ਼ੀ ਕਰਦੀ ਹੈ ਤਾਂ ਉਸ ਦੀ ਜਿੱਤ ਦੀ ਸੰਭਾਵਨਾ 100 ਫੀਸਦੀ ਤੈਅ ਹੋ ਸਕਦੀ ਹੈ। ਹੁਣ ਦੇਖਣਾ ਹੈ ਕਿ ਟੂਰਨਾਮੈਂਟ 'ਚ ਅੱਗੇ ਕਿ ਹੁੰਦਾ ਹੈ।


Related News