ਪਹਿਲਾਂ ਪਾਜ਼ੇਟਿਵ, ਫਿਰ ਨੈਗਟਿਵ ਹੁਣ ਦੋਬਾਰਾ ਪਾਜ਼ੇਟਿਵ ਨਿਕਲਣ ਵਾਲੇ ਹਫੀਜ਼ ਖ਼ਿਲਾਫ ਹੋ ਸਕਦੀ ਹੈ ਕਾਰਵਾਈ

Saturday, Jun 27, 2020 - 11:34 AM (IST)

ਕਰਾਚੀ : ਪਾਜ਼ੇਟਿਵ, ਨੈਗਟਿਵ ਅਤੇ ਪਾਜ਼ੇਟਿਵ, ਮੁਹੰਮਦ ਹਫੀਜ਼ ਦੀ ਕੋਰੋਨਾ ਵਾਇਰਸ ਜਾਂਚ ਦੀ ਗੁੱਥੀ ਸੁਲਝਣ ਦਾ ਨਾਂ ਨਹੀਂ ਲੈ ਰਹੀ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ ਏਕਾਂਤਵਾਸ ਪ੍ਰੋਟੋਕਾਲ ਤੋੜਨ ਲਈ ਉਸ ਦੇ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਹਫੀਜ਼ ਨੂੰ ਬੋਰ਼ਡ ਵੱਲੋਂ ਕਰਾਏ ਗਏ ਪਹਿਲੇ ਦੌਰ ਦੇ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਸੀ। 

PunjabKesari

ਐਤਵਾਰ ਨੂੰ ਇੰਗਲੈਂਡ ਦੌਰੇ 'ਤੇ ਰਵਾਨਾ ਹੋ ਰਹੇ 29 ਖਿਡਾਰੀਆਂ ਦਾ ਟੈਸਟ ਕਰਾਇਆ ਗਿਆ ਸੀ। ਹਫੀਜ਼ ਤੋਂ ਇਲਾਵਾ 9 ਖਿਡਾਰੀਆਂ ਤੇ ਇਕ ਅਧਿਕਾਰੀ ਦਾ ਨਤੀਜਾ ਪਾਜ਼ੇਟਿਵ ਆਇਆਸੀ। ਅਗਲੀ ਹੀ ਦਿਨ ਹਫੀਜ਼ ਨੇ ਇਕ ਟਵੀਟ ਵਿਚ ਨਿਜੀ ਮੈਡੀਕਲ ਕੇਂਦਰ ਦੀ ਰਿਪੋਰਟ ਪੋਸਟ ਕੀਤੀ ਜਿਸ ਵਿਚ ਨਤੀਜਾ ਨੈਗਟਿਵ ਸੀ। ਬੋਰਡ ਏਕਾਂਤਵਾਸ ਵਿਚ ਰਹਿਣ ਤੋਂ ਮਨ੍ਹਾ ਕਰਨ ਵਾਲੇ ਹਫੀਜ਼ ਨਾਲ ਪਹਿਲਾਂ ਤੋਂ ਹੀ ਨਾਰਾਜ਼ ਹੈ।

PunjabKesari

ਬੋਰਡ ਦੇ ਸੂਤਰਾਂ ਮੁਤਾਬਕ ਸ਼ੌਕਤ ਖਾਨਮ ਹਸਪਤਾਲ ਵਿਚ ਹਫੀਜ਼ ਦਾ ਫਿਰ ਤੋਂ ਟੈਸਟ ਹੋਇਆ ਜਿਸ ਵਿਚ ਉਸ ਦੀ ਰਿਪੋਰਟ ਨੈਗਟਿਵ ਆਈ ਹੈ। ਬੋਰਡ ਨੇ ਕਿਹਾ ਕਿ ਉਹ ਸਾਰੇ ਟੈਸਟ ਦੇ ਨਤੀਜੇ ਸ਼ਨੀਵਾਰ ਨੂੰ ਦੱਸੇਗਾ। ਸੂਤਰਾਂ ਮੁਤਾਬਕ ਹਫੀਜ਼ ਜੇਕਰ ਪਾਜ਼ੇਟਿਵ ਆਉਂਦਾ ਹੈ ਤਾਂ ਬੋਰਡ ਉਸ ਦੇ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ ਕਿਉਂਕਿ ਉਸ ਨੇ ਏਕਾਂਤਵਾਸ ਵਿਚ ਜਾਣ ਦੀ ਬਜਾਏ ਦੂਜਾ ਟੈਸਟ ਕਰਾਇਆ ਸੀ।


Ranjit

Content Editor

Related News