ਕੋਰੋਨਾ ਕਾਰਣ ਦੱ. ਅਫਰੀਕਾ ਤੇ ਇੰਗਲੈਂਡ ਵਿਚਾਲੇ ਪਹਿਲਾ ਵਨ ਡੇ ਰੱਦ
Sunday, Dec 06, 2020 - 08:54 PM (IST)
ਪਰਲ– ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਨੂੰ ਕੋਰੋਨਾ ਵਾਇਰਸ ਦੇ ਕਾਰਣ ਰੱਦ ਕਰ ਦਿੱਤਾ ਗਿਆ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨ ਡੇ ਸ਼ੁੱਕਰਵਾਰ ਨੂੰ ਹੋਣਾ ਸੀ ਪਰ ਮੈਚ ਤੋਂ ਠੀਕ ਪਹਿਲਾਂ ਦੱਖਣੀ ਅਫਰੀਕਾ ਦਾ ਇਕ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਸ਼ਨੀਵਾਰ ਨੂੰ ਟੀਮ ਦੇ ਸਾਰੇ ਮੈਂਬਰਾਂ ਦੇ ਨਤੀਜੇ ਨੈਗੇਟਿਵ ਆਉਣ ਤੋਂ ਬਾਅਦ ਇਸ ਨੂੰ ਐਤਵਾਰ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ।
ਇੰਗਲੈਂਡ ਦੀ ਟੀਮ ਜਿਸ ਹੋਟਲ ਵਿਚ ਠਹਿਰੀ ਸੀ, ਉਸ ਹੋਟਲ ਦੇ ਦੋ ਸਟਾਫ ਮੈਂਬਰਾਂ ਕੋਰੋਨਾ ਪਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਸ਼ਨੀਵਾਰ ਸ਼ਾਮ ਇੰਗਲੈਂਡ ਦੀ ਟੀਮ ਤੇ ਮੈਨੇਜਮੈਂਟ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਪਰ ਨਤੀਜੇ ਨਾ ਆਉਣ ਦੇ ਕਾਰਣ ਪਹਿਲਾਂ ਮੈਚ ਨੂੰ ਦੇਰ ਨਾਲ ਕਰਵਾਉਣ ਦਾ ਫੈਸਲਾ ਕੀਤਾ ਸੀ।
ਨੋਟ- ਕੋਰੋਨਾ ਕਾਰਣ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਪਹਿਲਾ ਵਨ ਡੇ ਰੱਦ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।