ਭਾਰਤੀ ਟੀਮ ਦੀ ਨਵੀਂ ਜਰਸੀ ਬਣ ਕੇ ਹੋਈ ਤਿਆਰ, ਫਰਸਟ ਲੁੱਕ ਆਇਆ ਸਾਹਮਣੇ
Saturday, Sep 07, 2019 - 01:15 PM (IST)

ਸਪੋਰਟਸ ਡੈਸਕ : ਜਿਵੇਂ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ 15 ਸਤੰਬਰ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚੰ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। 3 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 15 ਸਤੰਬਰ ਨੂੰ, ਦੂਜੇ 18 ਅਤੇ ਤੀਜਾ ਮੁਕਾਬਲਾ 22 ਸਤੰਬਰ ਨੂੰ ਖੇਡਿਆ ਜਾਵੇਗਾ ਪਰ ਇਸ ਵਿਚਾਲੇ ਖਬਰ ਇਹ ਆ ਰਹੀ ਹੈ ਕਿ ਭਾਰਤੀ ਟੀਮ ਨਵੀਂ ਜਰਸੀ ਪਾ ਕੇ ਉੱਤਰੇਗੀ। ਇਕ ਵਾਰ ਫਿਰ ਤੋਂ ਭਾਰਤੀ ਟੀਮ ਦੀ ਜਰਸੀ ਬਦਲਣ ਵਾਲੀ ਹੈ।
ਭਾਰਤੀ ਟੀਮ ਦੀ ਨਵੀਂ ਜਰਸੀ ਦਾ ਪਹਿਲਾ ਲੁਕ ਸਾਹਮਣੇ ਆ ਚੁੱਕਿਆ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਵਿਚ ਭਾਰਤੀ ਟੀਮ ਨਵੀਂ ਜਰਸੀ ਵਿਚ ਦਿਸੇਗੀ।0
ਦਰਅਸਲ, ਭਾਰਤੀ ਟੀਮ ਦੀ ਜਰਸੀ ਦੇ ਸਾਹਮਣੇ ਚੀਨੀ ਮੋਬਾਈਲ ਕੰਪਨੀ OPPO ਦਾ ਲੋਗੋ ਹੋਇਆ ਸੀ ਪਰ ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਜੋ ਜਰਸੀ ਪਾਏਗੀ ਉਸ 'ਤੇ ਤੁਹਾਨੂੰ ਭਾਰਤੀ ਕੰਪਨੀ BYJU'S ਕੰਪਨੀ ਦਾ ਲੋਗੋ ਦਿਸੇਗਾ। OPPO ਨੇ ਆਪਣਾ 5 ਸਾਲ ਦਾ ਕਰਾਰ ਖਤਮ ਕਰ ਦਿੱਤਾ ਹੈ। ਉਸਨੇ ਆਪਣੇ ਰਾਈਟਸ BYJU'S ਨੂੰ ਵੇਚ ਦਿੱਤੇ ਹਨ। ਇਸੇ ਕਾਰਨ OPPO ਲੋਗੋ ਦੀ ਜਗ੍ਹਾ BYJU'S ਦਾ ਲੋਗੋ ਦਿਖਾਈ ਦੇਵੇਗਾ।