ਪਹਿਲੀ ਸਾਈਕਲ ਪੋਲੋ ਲੀਗ 25 ਨਵੰਬਰ ਤੋਂ ਜੈਪੁਰ ''ਚ

09/29/2019 12:05:19 PM

ਸਪੋਰਟਸ ਡੈਸਕ— ਪਹਿਲੀ ਸਾਈਕਲ ਪੋਲੋ ਲੀਗ ਦਾ ਆਯੋਜਨ 25 ਤੋਂ 29 ਨਵੰਬਰ ਤਕ ਜੈਪੁਰ ਦੇ ਰਾਜਸਥਾਨ ਪੋਲੋ ਕਲੱਬ ਗਰਾਊਂਡ 'ਚ ਕੀਤਾ ਜਾਵੇਗਾ, ਜਿਸ 'ਚ ਭਾਰਤੀ ਤੇ ਇੰਟਰਨੈਸ਼ਨਲ ਖਿਡਾਰੀਆਂ ਸਮੇਤ ਕੁਲ 5 ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਸਾਈਕਲ ਪੋਲੋ ਮਹਾਸੰਘ ਦੇ ਮੁਖੀ ਰਘੁਵਿੰਦਰ ਸਿੰਘ ਡੁੰਡਲੋਦ ਨੇ ਸ਼ਨੀਵਾਰ ਇਥੇ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲੀਗ 'ਚ 40 ਭਾਰਤੀ ਤੇ 10 ਕੌਮਾਂਤਰੀ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਨੂੰ 10-10 ਦੇ ਗਰੁੱਪਾਂ 'ਚ ਵੰਡਿਆ ਜਾਵੇਗਾ। ਇਸ ਤਰ੍ਹਾਂ ਲੀਗ 'ਚ ਕੁਲ 5 ਟੀਮਾਂ ਹਿੱਸਾ ਲੈਣਗੀਆਂ। ਲੀਗ ਦਾ ਟੀਚਾ ਖਿਡਾਰੀਆਂ ਨੂੰ ਆਰਥਿਕ ਸੁਰੱਖਿਆ ਵੀ ਪ੍ਰਦਾਨ ਕਰਨਾ ਹੈ।

ਡੁੰਡਲੋਦ ਨੇ ਦੱਸਿਆ ਕਿ ਹਰ ਟੀਮ 'ਚ ਖਿਡਾਰੀਆਂ ਦੇ ਏ ਤੇ ਬੀ ਵਰਗਾਂ 'ਚ ਚੋਟੀ ਦੇ 2-2 ਖਿਡਾਰੀਆਂ ਨੂੰ ਰੱਖਿਆ ਜਾਵੇਗਾ ਤਾਂ ਕਿ ਟੀਮਾਂ 'ਚ ਇਕ ਬਰਾਬਰ ਪੱਧਰ ਤੈਅ ਹੋ ਸਕੇ। ਸਾਈਕਲ ਪੋਲੋ ਇਕ ਟੀਮ ਗੇਮ ਹੈ ਤੇ ਇਹ ਤੈਅ ਕੀਤਾ ਜਾਵੇਗਾ ਕਿ ਪੰਜਾਂ ਟੀਮਾਂ ਦਾ ਪੱਧਰ ਬਰਾਬਰ ਦਾ ਹੋਵੇ। ਲੀਗ 'ਚ ਮੈਚ ਸਾਢੇ ਸੱਤ ਮਿੰਟ ਦੇ ਚਾਰ ਚੱਕਰ ਦੇ ਹੋਣਗੇ।PunjabKesari
ਮੁਖੀ ਨੇ ਦੱਸਿਆ ਕਿ ਲੀਗ ਦੀ ਜੇਤੂ ਟੀਮ ਨੂੰ 2 ਲੱਖ ਰੁਪਏ ਤੇ ਉਪ-ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਐਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੋਰਨਾਂ ਵਰਗਾਂ 'ਚ ਜੇਤੂ ਟੀਮ ਨੂੰ 20 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਲੀਗ ਵਿਚ ਹਰ ਮੈਚ ਤੋਂ ਬਾਅਦ ਜੇਤੂ ਟੀਮ, ਟਾਪ ਸਕੋਰਰ, ਬਿਹਤਰੀਨ ਗੋਲ ਸਕੋਰਰ ਤੇ ਮੈਨ ਆਫ ਦਿ ਮੈਚ ਖਿਡਾਰੀ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

ਸਾਈਕਲ ਪੋਲੋ ਦੀ ਸ਼ੁਰੂਆਤ 1891 'ਚ ਆਇਰਲੈਂਡ ਵਿਚ ਹੋਈ ਸੀ ਤੇ 1908 ਦੇ ਓਲੰਪਿਕ ਵਿਚ ਇਸ ਦਾ ਪ੍ਰਦਰਸ਼ਨੀ ਮੈਚ ਵੀ ਰੱਖਿਆ ਗਿਆ ਸੀ। ਭਾਰਤ 'ਚ ਸਾਈਕਲ ਪੋਲੋ ਦੀ ਸ਼ੁਰੂਆਤ ਹਾਰਸ ਪੋਲੋ ਨਾਲ ਹੋਈ ਸੀ। ਭਾਰਤੀ ਸਾਈਕਲ ਪੋਲੋ ਮਹਾਸੰਘ ਦੀ ਸਥਾਪਨਾ 1966 'ਚ ਕੀਤੀ ਗਈ ਸੀ। ਇਸ ਸਾਲ 13ਵੀਂ ਵਰਲਡ ਸਾਈਕਲ ਪੋਲੋ ਪ੍ਰਤੀਯੋਗਿਤਾ ਦਾ ਆਯੋਜਨ 10-14 ਦਸੰਬਰ ਤਕ ਅਰਜਨਟੀਨਾ 'ਚ ਹੋਵੇਗਾ, ਜਿਸ 'ਚ ਭਾਰਤੀ ਟੀਮ ਵੀ ਹਿੱਸਾ ਲਵੇਗੀ।


Related News