ਰੋਹਿਤ ਦੀ ਬੇਟੀ ਸਮਾਇਰਾ ਹੋਈ ਇਕ ਸਾਲ ਦੀ, ਪਤਨੀ ਰਿਤਿਕਾ ਨੇ ਸ਼ੇਅਰ ਕੀਤੇ ਭਾਵੁਕ ਪਲ
Monday, Dec 30, 2019 - 04:51 PM (IST)

ਨਵੀਂ ਦਿੱਲੀ : ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਬੇਟੀ ਸਮਾਇਰਾ ਇਕ ਸਾਲ ਦੀ ਹੋ ਗਈ ਹੈ। ਸਮਾਇਰਾ ਦਾ ਜਨਮ 30 ਦਸੰਬਰ 2018 ਨੂੰ ਹੋਇਆ ਸੀ। ਬੇਟੀ ਦੇ ਜਨਮਦਿਨ 'ਤੇ ਰਿਤਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਬੇਹੱਦ ਪਿਆਰੀ ਪੋਸਟ ਅਪਲੋਡ ਕੀਤੀ ਹੈ। ਇੰਸਟਾਗ੍ਰਾਮ 'ਤੇ ਆਪਣੇ 1.7 ਮਿਲੀਅਨ ਫਾਲੋਅਰ ਲਈ ਰਿਤਿਕਾ ਨੇ ਬੇਟੀ ਦੇ ਨਾਲ ਕੁੱਝ ਚੋਣਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਹੈਪੀ ਬਰਥਡੇਅ ਸੈਮੀ-ਬੂ? ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਚੰਗਾ, ਸਭ ਤੋਂ ਚੁਣੌਤੀਪੂਰਨ, ਸਭ ਤੋਂ ਮਜ਼ੇਦਾਰ ਸਾਲ ਚੱਲ ਰਿਹਾ ਹੈ ਅਤੇ ਇਹ ਸਭ ਤੁਹਾਡੇ ਲਈ। ਧੰਨਵਾਦ ਬੇਬੀ ਗਰਲ। ਨੱਚਣ ਤੋਂ ਲੈ ਕੇ ਸਾਂਤਾ ਸ਼ਾਰਕ ਅਤੇ ਜੁਬੇਲ ਤਕ। ਵਾਟਰ ਬਾਡੀ ਦੀ ਤਰ੍ਹਾਂ ਹਰ ਪਾਸੇ ਘੁੰਮਣਾ। ਅਸੀਂ ਜਿਸ ਪੰਛੀ, ਕੁੱਤੇ, ਪੇੜ ਅਤੇ ਲੰਗੋਟ ਨੂੰ ਦੇਖਿਆ, ਉਸ ਨੂੰ ਹੈਲੋ ਬੋਲਿਆ। ਇਹ ਸਾਲ ਤੁਹਾਡੇ ਲਈ ਪਿਆਰ, ਕਿਸਮਤ ਅਤੇ ਬੁਲਬੁਲੇ ਭਰਿਆ ਰਹੇ।
ਮੁੰਬਈ ਇੰਡੀਅਨਜ਼ ਨੇ ਵੀ ਕੀਤਾ ਟਵੀਟ
🎂 On Baby Samaira's first birthday, send a 💙 and wish her!#OneFamily #CricketMeriJaan #MumbaiIndians @ImRo45 @ritssajdeh pic.twitter.com/bF5MlPwv5X
— Mumbai Indians (@mipaltan) December 30, 2019
ਯੁਜਵੇਂਦਰ ਚਾਹਲ ਨੇ ਵੀ ਦਿੱਤੀ ਸ਼ੁਭਕਾਮਨਾ
Happy birthday lil baby Sam 🤗😘❤️ I’m still waiting pic with her 🙄😜🙈 pic.twitter.com/N3MWg2vclD
— Yuzvendra Chahal (@yuzi_chahal) December 30, 2019