ਅਰਵਿੰਦ ਦੀਆਂ ਨਜ਼ਰਾਂ ਡਕਾਰ 2020 ਨੂੰ ਵੀ ਫਿਨਿਸ਼ ਕਰਨ ''ਤੇ

01/21/2019 7:24:51 PM

ਨਵੀਂ ਦਿੱਲੀ— ਦੁਨੀਆ ਦੀਆਂ ਸਭ ਤੋਂ ਮੁਸ਼ਕਿਲ ਰੇਸਾਂ ਵਿਚੋਂ ਇਕ ਡਕਾਰ ਦੇ 2019 ਦੇ ਸੈਸ਼ਨ ਨੂੰ ਪੂਰਾ ਕਰਨ ਵਾਲੇ ਇਕਲੌਤੀ ਭਾਰਤੀ ਅਰਵਿੰਦ ਕੇਪੀ ਨੇ ਹੁਣ ਤੋਂ ਹੀ ਆਪਣੀਆਂ ਨਜ਼ਰਾਂ ਡਕਾਰ 2020 'ਤੇ ਟਿਕਾ ਦਿੱਤੀਆਂ ਹਨ ਤੇ ਉਸਦਾ ਅਗਲਾ ਟੀਚਾ ਅਗਲੇ ਸਾਲ ਦੀ ਰੇਸ ਨੂੰ ਵੀ ਪੂਰਾ ਕਰਨ 'ਤੇ ਹੈ।
ਡਕਾਰ 2019 ਵਿਚ 37ਵਾਂ ਸਥਾਨ ਹਾਸਲ ਕਰਨ ਵਾਲੇ ਸ਼ੇਰਕੋ ਟੀ. ਵੀ. ਐੱਸ. ਰੈਲੀ ਫੈਕਟਰੀ ਟੀਮ ਦੇ ਅਰਵਿੰਦ ਨੇ ਇਸ ਸਾਲ ਦੀ ਆਪਣੀ ਮੁਹਿੰਮ 'ਤੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ''2019 ਦਾ ਸੈਸ਼ਨ ਡਕਾਰ ਰੈਲੀ ਦੇ ਇਤਿਹਾਸ ਵਿਚ ਸਭ ਤੋਂ ਮੁਸ਼ਕਿਲ ਸੀ ਤੇ 55 ਫੀਸਦੀ ਬਾਈਕਸ ਹੀ ਇਸ ਸਾਲ ਰੈਲੀ ਨੂੰ ਪੂਰਾ ਕਰ ਸਕੇ। ਇਸ ਤੱਥ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਾਰ ਦੀ ਰੈਲੀ ਕਿੰਨੀ ਮੁਸ਼ਕਿਲ ਸੀ।''
ਡਰਟ ਟ੍ਰੈਕ, ਰੈਲੀ ਤੇ ਮੋਟਰਕ੍ਰਾਸ ਫਾਰਮੈੱਟ ਵਿਚ 17 ਰਾਸ਼ਟਰੀ ਚੈਂਪੀਅਨ ਜਿੱਤ ਚੁੱਕੇ 34 ਸਾਲਾ ਅਰਵਿੰਦ ਨੇ 11 ਦਿਨ ਦੀ ਇਸ ਰੈਲੀ ਵਿਚ ਰੇਤ, ਬੀਚ ਤੇ ਪਹਾੜੀਆਂ ਵਿਚ ਉਤਾਰ-ਚੜਾਅ ਵਿਚੋਂ ਲੰਘਦੇ ਹੋਏ 37ਵਾਂ ਸਥਾਨ ਹਾਸਲ ਕੀਤਾ ਸੀ। ਉਹ ਡਕਾਰ 2019 ਵਿਚ ਫਿਨਿਸ਼ ਲਾਈਨ ਪਾਰ ਕਰਨ ਵਾਲਾ ਇਕਲੌਤਾ ਭਾਰਤੀ ਰਿਹਾ। ਅਰਵਿੰਦ ਤੀਜੀ ਵਾਰ ਡਕਾਰ ਵਿਚ ਉਤਰਿਆ ਤੇ ਕਈ ਸਾਰੇ ਅੜਿੱਕਿਆਂ ਦੇ ਬਾਵਜੂਦ ਇਸ ਨੂੰ ਪੂਰਾ ਕਰਨ ਵਿਚ ਕਾਮਯਾਬ ਰਿਹਾ।
ਅਗਲੇ ਟੀਚੇ ਲਈ ਅਰਵਿੰਦ ਨੇ ਕਿਹਾ, ''ਮੇਰਾ ਹੁਣ ਅਗਲਾ ਟੀਚਾ 2020 ਦੀ ਡਕਾਰ ਰੈਲੀ ਨੂੰ ਫਿਨਿਸ਼ ਕਰਨਾ ਪਵੇਗਾ, ਜਿਸ ਦੇ ਲਈ ਮੈਂ ਆਪਣੀਆਂ ਤਿਆਰੀਆਂ ਨੂੰ ਮਜਬੂਤ ਕਰਾਂਗਾ ਤੇ ਪੂਰੇ ਸਾਲ ਸੱਟਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਾਂਗਾ। ਮੈ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਟੀ. ਵੀ. ਐੱਸ. ਰੇਸਿੰਗ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।''
 


Related News