ਫਿੰਚ ਨੇ ਫੈਂਸ ਦਾ ਕੀਤਾ ਧੰਨਵਾਦ, ਸੋਸ਼ਲ ਮੀਡੀਆ 'ਤੇ ਲਿਖਿਆ ਇਹ ਖਾਸ ਸੰਦੇਸ਼

Wednesday, Dec 09, 2020 - 08:24 PM (IST)

ਫਿੰਚ ਨੇ ਫੈਂਸ ਦਾ ਕੀਤਾ ਧੰਨਵਾਦ, ਸੋਸ਼ਲ ਮੀਡੀਆ 'ਤੇ ਲਿਖਿਆ ਇਹ ਖਾਸ ਸੰਦੇਸ਼

ਸਿਡਨੀ- ਆਸਟਰੇਲੀਆ ਤੇ ਭਾਰਤ ਵਿਚਾਲੇ ਵਨ ਡੇ ਤੇ ਟੀ-20 ਸੀਰੀਜ਼ ਖਤਮ ਹੋ ਗਈ ਹੈ। ਸੀਰੀਜ਼ ਖਤਮ ਹੋਣ ਤੋਂ ਬਾਅਦ ਆਸਟਰੇਲੀਆਈ ਕਪਤਾਨ ਅਰੋਨ ਫਿੰਚ ਨੇ ਸਟੇਡੀਅਮ 'ਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦਰਸ਼ਕਾਂ ਦੇ ਸਾਹਮਣੇ ਖੇਡਣਾ ਬਹੁਤ ਖਾਸ ਹੁੰਦਾ ਹੈ। ਪਿਛਲੇ ਕੁਝ ਹਫਤੇ ਸਾਡੇ ਲਈ ਬਹੁਤ ਵਧੀਆ ਰਹੇ। 
ਫਿੰਚ ਨੇ ਕਿਹਾ ਕਿ ਸਾਡੇ ਲਈ ਪਿਛਲੇ ਕੁਝ ਦਿਨ ਬੇਹੱਦ ਵਧੀਆ ਰਹੇ ਸਨ। ਭਾਰਤ ਵਰਗੀ ਵਧੀਆ ਟੀਮ ਦੇ ਵਿਰੁੱਧ ਸੀਰੀਜ਼ ਜਿੱਤਣਾ ਸਾਡੀ ਟੀਮ ਦੇ ਖਿਡਾਰੀਆਂ ਦੀ ਉਪਲੱਬਧੀ ਦਿਖਾਉਂਦਾ ਹੈ। ਟੀ-20 ਫਾਰਮੈੱਟ 'ਚ ਅਸੀਂ ਭਾਰਤੀ ਟੀਮ ਨੂੰ ਵਧੀਆ ਟੱਕਰ ਦਿੱਤੀ ਪਰ ਅਸੀਂ ਥੋੜਾ ਪਿੱਛੇ ਰਹਿ ਗਏ। ਮੈਂ ਸਾਰੇ ਫੈਂਸ ਦਾ ਧੰਨਵਾਦ ਕਰਦਾ ਹਾਂ, ਇਹ ਸਾਡੇ ਲਈ ਬੇਹੱਦ ਖਾਸ ਸੀ, ਤੁਹਾਡੇ ਸਾਰਿਆਂ ਲੋਕਾਂ ਦੇ ਸਾਹਮਣੇ ਦੁਬਾਰਾ ਕ੍ਰਿਕਟ ਖੇਡਣਾ।

 
 
 
 
 
 
 
 
 
 
 
 
 
 
 
 

A post shared by Aaron Finch (@aaronfinch5)


ਜ਼ਿਕਰਯੋਗ ਹੈ ਕਿ ਟੀ-20 ਸੀਰੀਜ਼ ਤੋਂ ਬਾਅਦ 17 ਦਸੰਬਰ ਤੋਂ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ, ਜਿਸਦਾ ਪਹਿਲਾ ਮੈਚ ਐਡੀਲੇਡ 'ਚ ਖੇਡਿਆ ਜਾਣਾ ਹੈ। ਟੈਸਟ ਮੈਚ ਤੋਂ ਪਹਿਲਾਂ ਹੀ ਆਸਟਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਦੂਜੇ ਵਨ ਡੇ ਮੈਚ ਦੌਰਾਨ ਸੱਟ ਲੱਗੀ।

ਨੋਟ- ਫਿੰਚ ਨੇ ਫੈਂਸ ਦਾ ਕੀਤਾ ਧੰਨਵਾਦ, ਸੋਸ਼ਲ ਮੀਡੀਆ 'ਤੇ ਲਿਖਿਆ ਇਹ ਖਾਸ ਸੰਦੇਸ਼। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News