ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਤੇਜ਼ 200 ਛੱਕੇ ਲਗਾਉਣ ਵਾਲੇ ਫਿੰਚ ਬਣੇ ਨੰਬਰ 1 ਖਿਡਾਰੀ

11/04/2019 4:38:35 PM

ਸਪੋਰਟਸ ਡੈਸਕ— ਆਸਟਰੇਲੀਆਈ ਕਪਤਾਨ ਐਰੌਨ ਫਿੰਚ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ ਇਕ ਨਵੀਂ ਉਪਲੱਬਧੀ ਆਪਣੇ ਨਾਂ ਕਰ ਲਈ। ਕੰਗਾਰੂ ਟੀਮ ਇੱਥੇ ਪਾਕਿਸਤਾਨ ਖਿਲਾਫ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੀ ਸੀ। ਇਹ ਮੈਚ ਭਲੇ ਮੀਂਹ ਦੀ ਭੇਂਟ ਚੜ੍ਹ ਗਿਆ ਪਰ ਰੱਦ ਹੋਣ ਤੋਂ ਪਹਿਲਾਂ ਮੈਚ 'ਚ 2 ਛੱਕੇ ਲਗਾਉਣ ਵਾਲੇ ਫਿੰਚ ਨੇ ਇਸ ਨੂੰ ਆਪਣੇ ਲਈ ਯਾਦਗਾਰ ਬਣਾ ਲਿਆ। ਹੁਣ ਫਿੰਚ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 200 ਛੱਕੇ ਮਾਰਨ ਵਾਲੇ ਖਿਡਾਰੀ ਹਨ।

ਆਸਟਰੇਲੀਆ ਦੇ ਕਪਤਾਨ ਐਰੌਨ ਫਿੰਚ ਨੇ ਟੀ20 'ਚ ਸਭ ਤੋਂ ਤੇਜ਼ੀ ਨਾਲ 200 ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹ। ਫਿੰਚ ਨੇ ਆਪਣੇ ਕਰੀਅਰ ਦੀ 181ਵੀਂ ਅੰਤਰਰਾਸ਼ਟਰੀ ਪਾਰੀ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਦੇ ਨਾਂ ਦਰਜ ਸੀ, ਜਿਨ੍ਹਾਂ ਨੇ 214ਵੀਂ ਅੰਤਰਾਰਸ਼ਟਰੀ ਪਾਰੀ 'ਚ 200ਵਾਂ ਛੱਕਾ ਲਾਇਆ ਸੀ। ਇੰਟਰਨੈਸ਼ਨਲ ਕ੍ਰਿਕਟ 'ਚ 200 ਜਾਂ ਇਸ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਫਿੰਚ ਦੁਨੀਆ ਦੇ 24ਵੇਂ ਕ੍ਰਿਕਟਰ ਬਣੇ ਹਨ।

PunjabKesari

ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸਭਤੋਂ ਤੇਜ਼ 200 ਛੱਕੇ ਲਗਾਉਣ ਵਾਲੇ ਟਾਪ ਤਿੰਨ ਬੱਲੇਬਾਜ਼
ਏਰੋਨ ਫਿੰਚ- 181 ਪਾਰੀਆਂ
ਸ਼ਾਹਿਦ ਅਫਰੀਦੀ- 214 ਪਾਰੀਆਂ
ਰੋਹਿਤ ਸ਼ਰਮਾ-242 ਪਾਰੀਆਂ

ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ
  ਖਿਡਾਰੀ               ਮੈਚ      ਪਾਰੀਆਂ     ਛੱਕੇ
ਕ੍ਰਿਸ ਗੇਲ              462      530       534
ਸ਼ਾਹਿੱਦ ਅਫਰੀਦੀ    524      508       476
ਬਰੈਂਡਨ ਮੈਕਲਮ     432      474       398
ਰੋਹਿਤ ਸ਼ਰਮਾ        347      353       392


Related News