IND vs WI 5th T20I: ਬੈਂਗਲੁਰੂ ''ਚ ਬਾਰਿਸ਼ ਕਾਰਨ ਆਖਰੀ ਮੈਚ ਰੱਦ, 2-2 ਦੀ ਬਰਾਬਰੀ ''ਤੇ ਖ਼ਤਮ ਹੋਈ ਸੀਰੀਜ਼

Saturday, Oct 17, 2026 - 10:31 PM (IST)

IND vs WI 5th T20I: ਬੈਂਗਲੁਰੂ ''ਚ ਬਾਰਿਸ਼ ਕਾਰਨ ਆਖਰੀ ਮੈਚ ਰੱਦ, 2-2 ਦੀ ਬਰਾਬਰੀ ''ਤੇ ਖ਼ਤਮ ਹੋਈ ਸੀਰੀਜ਼

ਬੈਂਗਲੁਰੂ : ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਜਾਣ ਵਾਲਾ ਪੰਜਵਾਂ ਅਤੇ ਆਖਰੀ ਟੀ-20 ਮੈਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਮੁਕਾਬਲੇ ਦੇ ਰੱਦ ਹੋਣ ਨਾਲ 5 ਮੈਚਾਂ ਦੀ ਟੀ-20 ਸੀਰੀਜ਼ 2-2 ਦੀ ਬਰਾਬਰੀ 'ਤੇ ਸਮਾਪਤ ਹੋਈ।

ਬੈਂਗਲੁਰੂ ਵਿੱਚ ਖਰਾਬ ਮੌਸਮ ਅਤੇ ਤੇਜ਼ ਬਾਰਿਸ਼ ਕਾਰਨ ਮੈਚ ਅਧਿਕਾਰੀਆਂ ਅਤੇ ਅੰਪਾਇਰਾਂ ਨੂੰ ਮੁਕਾਬਲਾ ਰੱਦ ਕਰਨ ਦਾ ਫੈਸਲਾ ਲੈਣਾ ਪਿਆ, ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਮੈਦਾਨ 'ਤੇ ਹੱਥ ਮਿਲਾ ਲਿਆ। ਲੜੀ ਦੇ ਪਹਿਲੇ ਮੈਚ ਨੂੰ ਛੱਡ ਕੇ ਬਾਕੀ ਸਾਰੇ ਮੈਚਾਂ ਵਿੱਚ ਬੱਲੇਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ।

ਪੂਰੀ ਸੀਰੀਜ਼ ਦੌਰਾਨ ਬੱਲੇਬਾਜ਼ੀ ਵਿੱਚ ਭਾਰਤ ਵੱਲੋਂ ਕਪਤਾਨ ਸ਼੍ਰੇਅਸ ਅੱਯਰ ਨੇ 4 ਮੈਚਾਂ ਵਿੱਚ 214.86 ਦੇ ਸਟ੍ਰਾਈਕ ਰੇਟ ਨਾਲ 159 ਦੌੜਾਂ ਬਣਾਈਆਂ। ਦੂਜੇ ਪਾਸੇ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 4 ਮੈਚਾਂ ਵਿੱਚ 190.51 ਦੇ ਸਟ੍ਰਾਈਕ ਰੇਟ ਨਾਲ 261 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਵੈਸਟਇੰਡੀਜ਼ ਦੇ ਰੋਸਟਨ ਚੇਜ਼ 6 ਵਿਕਟਾਂ ਲੈ ਕੇ ਸਭ ਤੋਂ ਅੱਗੇ ਰਹੇ, ਜਦਕਿ ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ 5 ਵਿਕਟਾਂ ਹਾਸਲ ਕੀਤੀਆਂ।

ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹੁਣ ਤੱਕ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਕੁੱਲ 35 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 22 ਅਤੇ ਵੈਸਟਇੰਡੀਜ਼ ਨੇ 12 ਮੈਚ ਜਿੱਤੇ ਹਨ, ਜਦਕਿ 1 ਮੈਚ ਬਿਨਾਂ ਨਤੀਜੇ ਦੇ ਰਿਹਾ ਹੈ।


author

Inder Prajapati

Content Editor

Related News