ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਪੁਲਸ ਵਿਚਕਾਰ ਫਾਈਨਲ ਮੈਚ ਅੱਜ

10/26/2019 3:03:02 AM

ਜੰਮੂ (ਕਮਲ)- ਜੰਮੂ ਦੇ ਹੱਕੂ ਹਾਕੀ ਸਟੇਡੀਅਮ 'ਚ ਜਾਰੀ 'ਸਰਬੱਤ ਦਾ ਭਲਾ' ਹਾਕੀ ਟੂਰਨਾਮੈਂਟ ਦੇ 6ਵੇਂ ਦਿਨ ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ ਅਤੇ ਪੰਜਾਬ ਪੁਲਸ ਦੀਆਂ ਟੀਮਾਂ ਨੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਅੱਜ ਪਹਿਲਾ ਸੈਮੀਫਾਈਨਲ ਮੈਚ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੀ ਟੀਮ ਵਿਚਕਾਰ ਹੋਇਆ। ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਨੂੰ 3-2 ਨਾਲ ਹਰਾਇਆ। ਦੋਵਾਂ ਟੀਮਾਂ ਵਿਚਕਾਰ ਜ਼ੋਰਦਾਰ ਮੁਕਾਬਲਾ ਹੋਇਆ। ਪੰਜਾਬ ਐਂਡ ਸਿੰਧ ਬੈਂਕ ਦੇ ਗੀਤ ਕੁਮਾਰ ਨੇ 2 ਗੋਲ ਕੀਤੇ, ਜਦਕਿ ਗੁਰਮੀਤ ਸਿੰਘ 1 ਗੋਲ ਕਰਨ 'ਚ ਸਫਲ ਰਿਹਾ। ਇਸ ਮੈਚ 'ਚ ਆਈ. ਜੀ. ਆਰਮਡ ਪੁਲਸ ਜੰਮੂ ਦਾਨਿਸ਼ ਰਾਣਾ ਆਈ. ਪੀ. ਐੱਸ. ਬਤੌਰ ਮੁੱਖ ਮਹਿਮਾਨ ਮੌਜੂਦ ਸਨ, ਜਦਕਿ ਐੱਸ. ਐੱਸ. ਪੀ.  ਕਮਾਂਡੈਂਟ ਆਰਮਡ ਬਟਾਲੀਅਨ ਸ਼ਿਵ ਕੁਮਾਰ 'ਗੈਸਟ ਆਫ ਆਨਰ' ਸਨ। ਦੂਜੇ ਸੈਮੀਫਾਈਨਲ ਮੈਚ 'ਚ ਪੰਜਾਬ ਪੁਲਸ ਦੀ ਟੀਮ ਨੇ ਸੁਰਜੀਤ ਹਾਕੀ ਅਕੈਡਮੀ ਨੂੰ 3-0 ਨਾਲ ਹਰਾਇਆ। ਪੰਜਾਬ ਪੁਲਸ ਦੀ ਟੀਮ 'ਚ ਸ਼ਾਮਲ ਓਲੰਪਿਕ 'ਚ ਹਿੱਸਾ ਲੈ ਚੁੱਕੇ ਤਜਰਬੇਕਾਰ ਖਿਡਾਰੀਆਂ ਨੇ ਪੂਰੇ ਮੈਚ ਦੌਰਾਨ ਸੁਰਜੀਤ ਹਾਕੀ ਅਕੈਡਮੀ ਦੀ ਟੀਮ 'ਤੇ ਦਬਦਬਾ ਬਣਾਈ ਰੱਖਿਆ। ਪੰਜਾਬ ਪੁਲਸ ਦੇ ਖਿਡਾਰੀ ਧਰਮਵੀਰ, ਗੁਰਵਿੰਦਰ ਅਤੇ ਵਰਿੰਦਰ ਗੋਲ ਕਰਨ 'ਚ ਸਫਲ ਰਹੇ। ਬਿਹਤਰ ਖੇਡ ਪ੍ਰਦਰਸ਼ਨ ਲਈ ਪੰਜਾਬ ਪੁਲਸ ਦੇ ਕਪਤਾਨ ਦਪਿੰਦਰ ਸਿੰਘ ਨੂੰ 'ਮੈਨ ਆਫ ਦਿ ਮੈਚ' ਐਲਾਨਿਆ ਗਿਆ।  
ਜੰਮੂ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਚੰਦਰ ਮੋਹਨ ਗੁਪਤਾ ਦੂਜੇ ਮੈਚ 'ਚ ਮੁੱਖ ਮਹਿਮਾਨ ਸਨ, ਜਦਕਿ ਪੰਕਜ ਮੰਗੋਤਰਾ ਕਮਿਸ਼ਨਰ ਜੰਮੂ ਮਿਊਂਸੀਪਲ ਕਾਰਪੋਰੇਸ਼ਨ ਜੰਮੂ ਗੈਸਟ ਆਫ ਆਨਰ ਸਨ। ਟੂਰਨਾਮੈਂਟ ਦੀ ਆਰਗੇਨਾਈਜ਼ਿੰਗ ਕਮੇਟੀ ਨੇ ਸਾਬਕਾ ਨੈਸ਼ਨਲ ਹਾਕੀ ਖਿਡਾਰੀਆਂ ਪਦਮ ਦੇਵ ਸਿੰਘ, ਨੇਤਰ ਸਿੰਘ, ਜੋਗੇਂਦਰ ਸਿੰਘ ਜਿੰਦਾ, ਬਲਵੰਤ ਸਿੰਘ, ਵਿਜੇ ਪੁਰੀ ਨੂੰ ਸਨਮਾਨਿਤ ਕੀਤਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ 2.30 ਵਜੇ ਪੰਜਾਬ ਪੁਲਸ ਅਤੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ ।  


Garg

Reporter

Related News