FIH ਅੰਪਾਇਰ ਬਣਿਆ ਜਾਵੇਦ, ਹਾਕੀ ਇੰਡੀਆ ਨੇ ਦਿੱਤੀ ਵਧਾਈ
Friday, Dec 15, 2017 - 12:41 AM (IST)

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਜਾਵੇਦ ਸ਼ੇਖ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਵਿਸ਼ੇਸ਼ ਅੰਪਾਇਰ ਪੈਨਲ ਵਿਚ ਸ਼ਾਮਲ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ। 41 ਸਾਲਾ ਸ਼ੇਖ ਨੇ ਮੁੰਬਈ ਵਿਚ ਸਾਲ 2000 ਵਿਚ ਆਪਣੇ ਅੰਪਾਇਰਿੰਗ ਕਰੀਅਰ ਦੀ ਸ਼ੁਰੂਆਤ ਇਕ ਸਥਾਨਕ ਟੂਰਨਾਮੈਂਟ ਨਾਲ ਕੀਤੀ ਸੀ। ਪਿਛਲੇ 10 ਸਾਲਾਂ ਵਿਚ ਜਾਵੇਦ ਨੇ ਕਈ ਵੱਡੇ ਟੂਰਨਾਮੈਂਟਾਂ ਜਿਵੇਂ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਗੇਮਜ਼-2014 ਤੇ 2016, ਰੀਓ ਓਲੰਪਿਕ ਵਿਚ ਅੰਪਾਇਰਿੰਗ ਕੀਤੀ ਹੈ।