ਜਲੰਧਰ 'ਚ ਵਧਾਈ ਸੁਰੱਖਿਆ, 1300 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕੀ ਰਹੀ ਵਜ੍ਹਾ

Thursday, Oct 02, 2025 - 01:10 PM (IST)

ਜਲੰਧਰ 'ਚ ਵਧਾਈ ਸੁਰੱਖਿਆ, 1300 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕੀ ਰਹੀ ਵਜ੍ਹਾ

ਜਲੰਧਰ (ਧਵਨ)–ਮਹਾਨਗਰ ਵਿਚ 2 ਅਕਤੂਬਰ ਨੂੰ ਸ਼ਾਂਤਮਈ ਢੰਗ ਨਾਲ ਦੁਸਹਿਰਾ ਉਤਸਵ ਮਨਾਉਣ ਅਤੇ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲਗਭਗ 1300 ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ। ਜੋ ਚਾਰੇ ਪਾਸੇ ਤਿੱਖੀ ਨਜ਼ਰ ਰੱਖਣਗੇ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਬੀਤੇ ਦਿਨ ਦੁਸਹਿਰਾ ਉਤਸਵ ਸਮਾਰੋਹ ਨੂੰ ਲੈ ਕੇ ਪੁਲਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ। ਪਿਛਲੇ ਦਿਨੀਂ ਡੀ. ਜੀ. ਪੀ. ਗੌਰਵ ਯਾਦਵ ਖੁਦ ਜਲੰਧਰ ਵਿਚ ਸੁਰੱਖਿਆ ਵਿਵਸਥਾ ਦੀ ਸਮੀਖਆ ਕਰਨ ਲਈ ਆਏ ਸਨ। ਪੁਲਸ ਕਮਿਸ਼ਨਰ ਨੇ ਮਹਾਨਗਰ ਵਿਚ 10 ਪ੍ਰਮੁੱਖ ਦੁਸਹਿਰਾ ਉਤਸਵ ਸਥਾਨਾਂ, ਜਿਨ੍ਹਾਂ ਵਿਚ ਸਾਈਂ ਦਾਸ ਸਕੂਲ, ਆਦਰਸ਼ ਨਗਰ, ਬਰਲਟਨ ਪਾਰਕ, ਟ੍ਰੇਨਿੰਗ ਕਾਲਜ, 120 ਫੁੱਟੀ ਰੋਡ, ਘਾਹ ਮੰਡੀ ਆਦਿ ਵਿਚ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਤੇਜ਼ ਹਵਾਵਾਂ! ਰਾਵਣ, ਕੁੰਭਕਰਨ ਤੇ ਮੇਘਨਾਥ ਦੀ ਟੁੱਟੀ ਧੌਣ

ਡੀ. ਸੀ. ਪੀ. (ਆਪ੍ਰੇਸ਼ਨ) ਨਰੇਸ਼ ਡੋਗਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਹਾਨਗਰ ਵਿਚ ਕੁੱਲ੍ਹ 43 ਛੋਟੇ-ਵੱਡੇ ਸਥਾਨਾਂ ਵਿਚ ਦੁਸਹਿਰਾ ਉਤਸਵ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਰੈਂਕ ਅਧਿਕਾਰੀ ਮੌਕੇ ’ਤੇ ਮੌਜੂਦ ਰਹਿਣਗੇ ਅਤੇ ਉਨ੍ਹਾਂ ਨਾਲ ਐੱਸ. ਐੱਚ. ਓ. ਪੱਧਰ ਦੇ ਅਧਿਕਾਰੀ ਵੀ ਮੌਜੂਦ ਹੋਣਗੇ। ਨਰੇਸ਼ ਡੋਗਰਾ ਨੇ ਕਿਹਾ ਕਿ ਪੁਲਸ ਕਮਿਸ਼ਨਰ ਮੈਡਮ ਧਨਪ੍ਰੀਤ ਕੌਰ ਨੇ ਇਕ ਹਫ਼ਤਾ ਪਹਿਲਾਂ ਸਾਰੇ ਪ੍ਰਮੁੱਖ ਦੁਸਹਿਰਾ ਸਥਾਨਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਸਨ। ਡੀ. ਸੀ. ਪੀ. ਨੇ ਕਿਹਾ ਕਿ ਦੁਸਹਿਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਦੁਸਹਿਰਾ ਉਤਸਵ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: Punjab:ਕੰਮ ਤੋਂ ਘਰ ਜਾ ਰਹੀ ਕੁੜੀ ਨੂੰ ਰਸਤੇ 'ਚ ਘੇਰ ਨੌਜਵਾਨਾਂ ਨੇ ਕੀਤਾ ਵੱਡਾ ਕਾਂਡ, ਤੜਫ਼-ਤੜਫ਼ ਕੇ ਹੋਈ ਮੌਤ

ਉਨ੍ਹਾਂ ਕਿਹਾ ਕਿ ਸਾਰੇ ਪ੍ਰਮੁੱਖ ਦੁਸਹਿਰਾ ਸਥਾਨਾਂ ’ਤੇ ਪੁਲਸ ਦੀਆਂ ਜਿਪਸੀਆਂ ਵੀ ਮੌਜੂਦ ਰਹਿਣਗੀਆਂ ਅਤੇ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਡੀ. ਸੀ. ਪੀ. ਰੈਂਕ ਦੇ ਸਾਰੇ ਪੁਲਸ ਅਧਿਕਾਰੀ ਹਰੇਕ ਦੁਸਹਿਰਾ ਸਥਾਨ ਦਾ ਚੱਕਰ ਲਗਾਉਣਗੇ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਨੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਜੋ ਜ਼ਿੰਮੇਵਾਰੀਆਂ ਸੌਂਪੀਆਂ, ਉਨ੍ਹਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਸਹਿਰਾ ਉਤਸਵ ਸਮਾਰੋਹ ਵਿਚ ਸ਼ਰਾਰਤੀ ਤੱਤਾਂ ’ਤੇ ਪੂਰੀ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਜ਼ਿੰਮੇਵਾਰੀ ਸੀ. ਪੀ. ਮੈਡਮ ਦੇ ਹੱਥਾਂ ਵਿਚ ਰਹੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਅਨੁਸ਼ਾਸਨ ਬਣਾ ਕੇ ਰੱਖਣ ਲੋਕ
ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਦੁਸਹਿਰਾ ਸਥਾਨਾਂ ’ਤੇ ਲੋਕਾਂ ਨੂੰ ਵੀ ਅਨੁਸ਼ਾਸਨ ਬਣਾ ਕੇ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਰਾਵਣ ਦੇ ਪੁਤਲਿਆਂ ਨੂੰ ਅਗਨੀ ਦਹਿਨ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰੀ ਭੀੜ ਸੜਦੇ ਹੋਏ ਰਾਵਣ ਦੀਆਂ ਲੱਕੜੀਆਂ ਨੂੰ ਚੁਕੱਣ ਲਈ ਦੌੜਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਭੀੜ ਨੂੰ ਕੰਟਰੋਲ ਵਿਚ ਰੱਖਣ ਲਈ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਹੁਕਮ ਦਿੱਤੇ ਗਏ ਹਨ।

ਵੀ. ਵੀ. ਆਈ. ਪੀਜ਼ ਦੇ ਆਸ-ਪਾਸ ਰਹੇਗੀ ਸਖ਼ਤ ਸੁਰੱਖਿਆ
ਡੀ. ਸੀ. ਪੀ. ਨੇ ਕਿਹਾ ਕਿ ਵੀ. ਵੀ. ਆਈ. ਪੀਜ਼ ਦੇ ਦੁਸਹਿਰਾ ਉਤਸਵ ਸਮਾਰੋਹ ਵਿਚ ਹਿੱਸਾ ਲੈਣ ਨੂੰ ਵੇਖਦੇ ਹੋਏ ਉਨ੍ਹਾਂ ਦੇ ਆਸ-ਪਾਸ ਸੁਰੱਖਿਆ ਦਾ ਘੇਰਾ ਸਖ਼ਤ ਰਹੇਗਾ। ਉਨ੍ਹਾਂ ਕਿਹਾ ਕਿ ਵੀ. ਵੀ. ਆਈ. ਪੀਜ਼ ਦੇ ਆਗਮਨ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਲੈ ਕੇ ਵੱਖਰੀ ਰਣਨੀਤੀ ਬਣਾਈ ਗਈ ਹੈ। ਵਰਣਨਯੋਗ ਹੈ ਕਿ ਦੁਸਹਿਰਾ ਸਮਾਰੋਹ ਵਿਚ ਅਨੇਕਾਂ ਸਿਆਸਤਦਾਨਾਂ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲੈਣਾ ਹੁੰਦਾ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀਆਂ ਲੱਗੀਆ ਮੌਜਾਂ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News