ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ : ਸ਼ੂਟਆਊਟ 'ਚ ਅਰਜਨਟੀਨਾ ਤੋਂ ਹਾਰਿਆ ਭਾਰਤ

03/20/2022 10:31:56 AM

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਅਰਜਨਟੀਨਾ ਨੇ ਪਹਿਲੇ ਗੇੜ ਦੇ ਮੈਚ ਵਿਚ ਉਸ ਨੂੰ ਸ਼ੂਟਆਊਟ ਵਿਚ 3-1 ਨਾਲ ਹਰਾਇਆ ਜਦਕਿ ਤੈਅ ਸਮੇਂ ਤਕ ਸਕੋਰ 2-2 ਨਾਲ ਬਰਾਬਰ ਸੀ। ਭਾਰਤ ਲਈ ਗੁਰਜੰਟ ਸਿੰਘ ਨੇ 38ਵੇਂ ਤੇ ਮਨਦੀਪ ਸਿੰਘ ਨੇ 60ਵੇਂ ਮਿੰਟ ਵਿਚ ਗੋਲ ਕੀਤੇ। 

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ, ਭਾਰਤ ਹੈ ਡਿਫੈਂਡਿੰਗ ਚੈਂਪੀਅਨ

ਅਰਜਨਟੀਨਾ ਲਈ ਨਿਕੋਲਸ ਏਕੋਸਟਾ (45ਵੇਂ ਮਿੰਟ) ਤੇ ਨਿਕੋਲਸ ਕੀਨਨ (52ਵੇਂ ਮਿੰਟ) ਨੇ ਗੋਲ ਕੀਤੇ। ਟੋਕੀਓ ਓਲੰਪਿਕ 'ਚ ਕਾਂਸੀ ਦਾ ਤਮਗ਼ਾ ਜੇਤੂ ਭਾਰਤੀ ਟੀਮ ਦਾ ਪ੍ਰਦਰਸਨ ਸ਼ੂਟਆਊਟ ਵਿਚ ਬਹੁਤ ਖ਼ਰਾਬ ਰਿਹਾ। ਸਿਰਫ਼ ਹਰਮਨਪ੍ਰੀਤ ਸਿੰਘ ਹੀ ਗੋਲ ਕਰ ਸਕੇ ਜਦਕਿ ਅਭਿਸ਼ੇਕ, ਗੁਰਜੰਟ ਤੇ ਸੁਖਜੀਤ ਸਿੰਘ ਖੁੰਝ ਗਏ।

ਇਹ ਵੀ ਪੜ੍ਹੋ : ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਅਰਜਨਟੀਨਾ ਲਈ ਕੀਨਨ, ਟਾਮਸ ਡੋਮੇਨੇ ਤੇ ਲੁਕਾਸ ਟੋਸਕਾਨੀ ਨੇ ਗੋਲ ਕੀਤੇ। ਇਸ ਜਿੱਤ ਨਾਲ ਅਰਜਨਟੀਨਾ ਨੇ ਇਕ ਬੋਨਸ ਅੰਕ ਵੀ ਬਣਾ ਲਿਆ ਤੇ ਪੰਜ ਮੈਚਾਂ ਵਿਚ 11 ਅੰਕ ਲੈ ਕੇ ਚੌਥੇ ਸਥਾਨ 'ਤੇ ਪੁੱਜ ਗਿਆ। ਉਥੇ ਭਾਰਤੀ ਟੀਮ 7 ਮੈਚਾਂ ਵਿਚ 13 ਅੰਕ ਲੈ ਕੇ ਦੂਜੇ ਸਥਾਨ 'ਤੇ ਬਣੀ ਹੋਈ ਹੈ। ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News