ਜੂਨੀਅਰ ਵਿਸ਼ਵ ਕੱਪ ''ਚ ਫਾਇਦੇਮੰਦ ਹੋਵੇਗਾ FIH ਪ੍ਰੋ ਲੀਗ ਦਾ ਤਜਰਬਾ : ਸਲੀਮਾ ਟੇਟੇ

03/23/2022 10:48:28 AM

ਭੁਵਨੇਸ਼ਵਰ- ਭਾਰਤੀ ਕਪਤਾਨ ਸਲੀਮਾ ਟੇਟੇ ਦਾ ਮੰਨਣਾ ਹੈ ਕਿ ਐੱਫ. ਆਈ. ਐੱਚ. ਪ੍ਰੋ ਲੀਗ 2022 'ਚ ਸੀਨੀਅਰ ਪੱਧਰ 'ਤੇ ਡੈਬਿਊ ਕਰਨ ਵਾਲੇ ਕਈ ਯੁਵਾ ਖਿਡਾਰੀਆਂ ਨੂੰ ਇਸ ਤਜਰਬੇ ਦਾ ਫਾਇਦਾ ਜੂਨੀਅਰ ਮਹਿਲਾ ਵਿਸ਼ਵ ਕੱਪ 'ਚ ਮਿਲੇਗਾ। ਅਕਸ਼ਤਾ ਅਬੀਸੋ ਧੇਕਾਲੇ, ਦੀਪਿਕਾ, ਸੰਗੀਤਾ ਕੁਮਾਰੀ ਤੇ ਬਿਛੂ ਦੇਵੀ ਖਾਰੀਬਾਮ ਨੇ ਐੱਫ. ਆਈ. ਐੱਚ. ਪ੍ਰੋ ਲੀਗ 'ਚ ਸੀਨੀਅਰ ਟੀਮ 'ਚ ਡੈਬਿਊ ਕੀਤਾ ਸੀ। ਸਲੀਮਾ ਨੇ ਕਿਹਾ ਕਿ ਅਸੀਂ ਸੀਨੀਅਰ ਟੀਮ ਦੇ ਨਾਲ ਇਕ ਅਭਿਆਸ ਮੈਚ ਖੇਡਿਆ ਜਿਸ ਨਾਲ ਕਾਫ਼ੀ ਮਦਦ ਮਿਲੀ। ਟੀਮ ਦੇ ਕਈ ਖਿਡਾਰੀਆਂ ਨੂੰ ਵੀ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 'ਚ ਡੈਬਿਊ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ : ਦੀਪਕ ਹੁੱਡਾ ਤੇ ਕਰੁਣਾਲ ਪੰਡਯਾ ਵਿਵਾਦ ’ਤੇ ਬੋਲੇ ਗੰਭੀਰ, ਕਿਹਾ-ਜ਼ਰੂਰੀ ਨਹੀਂ ਕਿ ਤੁਸੀਂ ਦੋਸਤ ਹੋਵੋ

ਸਲੀਮਾ ਨੇ ਕਿਹਾ ਕਿ ਅਸੀਂ ਇਸ ਦਾ ਪੂਰਾ ਫ਼ਾਇਦਾ ਉਠਾ ਕੇ ਤਿਆਰੀ ਕੀਤੀ। ਅਭਿਆਸ ਸੈਸ਼ਨ ਵੀ ਬਹੁਤ ਚੰਗੇ ਰਹੇ ਤੇ ਸਾਰਿਆਂ ਨੇ ਟੀਮ ਨੂੰ ਤਿਆਰ ਕਰਨ 'ਚ ਕਾਫ਼ੀ ਮਦਦ ਕੀਤੀ। ਜੂਨੀਅਰ ਵਿਸ਼ਵ ਕੱਪ ਇਕ ਅਪ੍ਰੈਲ ਤੋਂ ਦੱਖਣੀ ਅਫ਼ਰੀਕਾ ਦੇ ਪੋਸ਼ੇਫਸਟੂਮ 'ਚ ਖੇਡਿਆ ਜਾਵੇਗਾ। ਭਾਰਤ ਨੂੰ 2 ਅਪ੍ਰੈਲ ਨੂੰ ਪਹਿਲੇ ਮੈਚ 'ਚ ਵੇਲਸ ਨਾਲ ਖੇਡਣਾ ਹੈ।

ਇਹ ਵੀ ਪੜ੍ਹੋ : IPL 'ਚ ਇਨ੍ਹਾਂ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਲੱਗੇ ਹਨ ਸਭ ਤੋਂ ਜ਼ਿਆਦਾ ਛੱਕੇ, ਨੰਬਰ ਵਨ 'ਤੇ ਹੈ ਇਹ ਭਾਰਤੀ ਗੇਂਦਬਾਜ਼

ਸਲੀਮਾ ਨੇ ਕਿਹਾ ਕਿ ਕਪਤਾਨ ਦੇ ਤੌਰ 'ਤੇ ਮੈਂ ਹਰ ਖਿਡਾਰੀ ਦੇ ਲਈ ਜ਼ਰੂਰਤ ਦੇ ਸਮੇਂ ਉਪਲੱਬਧ ਰਹਾਂਗੀ। ਮੈਂ ਚੰਗੇ ਤਾਲਮੇਲ ਵੀ ਬਣਾਉਣਾ ਚਾਹਾਂਗੀ। ਸੀਨੀਅਰ ਖਿਡਾਰੀਆਂ ਦੇ ਨਾਲ ਮਿਲ ਕੇ ਰਣਨੀਤੀ ਤੈਅ ਕੀਤੀ ਜਾਵੇਗੀ। ਮੇਰਾ ਕੰਮ ਟੀਮ ਨੂੰ ਨਾਲ ਲੈ ਕੇ ਚਲਣਾ ਹੈ। ਭਾਰਤ ਨੂੰ ਪੂਲ ਡੀ 'ਚ ਜਰਮਨੀ, ਮਲੇਸ਼ੀਆ ਤੇ ਵੇਲਸ ਦੇ ਨਾਲ ਰੱਖਿਆ ਗਿਆ ਹੈ। ਭਾਰਤ ਨੂੰ ਤਿੰਨ ਅਪ੍ਰੈਲ ਨੂੰ ਜਰਮਨੀ ਨਾਲ ਤੇ 5 ਅਪ੍ਰੈਲ ਨੂੰ ਮਲੇਸ਼ੀਆ ਨਾਲ ਖੇਡਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News