ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 15 ਅਪ੍ਰੈਲ ਤਕ ਮੁਲਤਵੀ

Sunday, Mar 15, 2020 - 10:15 PM (IST)

ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 15 ਅਪ੍ਰੈਲ ਤਕ ਮੁਲਤਵੀ

ਲੁਸਾਨੇ— ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਆਪਣੀ ਪ੍ਰੋ ਲੀਗ ਨੂੰ ਕੋਰੋਨਾ ਵਾਇਰਸ ਦੇ ਖਤਰੇ ਕਾਰਨ 15 ਅਪ੍ਰੈਲ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਐੱਫ. ਆਈ. ਐੱਚ. ਨੇ ਵਿਸ਼ਵ ਸਿਹਤ ਸੰਗਠਨ ਸਲਾਹ ਤੇ ਹੋਰ ਦੇਸ਼ਾਂ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਪ੍ਰੋ ਲੀਗ ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਐੱਫ. ਆਈ. ਐੱਚ. ਨੇ ਇਕ ਬਿਆਨ ਜਾਰੀ ਕਰ ਨਾਲ ਹੀ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ 15 ਅਪ੍ਰੈਲ ਤੋਂ ਬਾਅਦ ਟੋਕੀਓ ਓਲੰਪਿਕ ਤੋਂ ਪਹਿਲਾਂ ਜੇਕਰ ਮੈਚਾਂ ਦਾ ਆਯੋਜਨ ਸੰਭਵ ਹੋਇਆ ਤਾਂ ਮੈਚ ਆਯੋਜਿਤ ਕੀਤੇ ਜਾਣਗੇ ਪਰ ਲੀਗ ਦਾ ਕੋਈ ਵੀ ਮੈਚ ਟੋਕੀਓ ਓਲੰਪਿਕ ਤੋਂ ਬਾਅਦ ਨਹੀਂ ਖੇਡਿਆ ਜਾਵੇਗਾ।


author

Gurdeep Singh

Content Editor

Related News