ਵਿਸ਼ਵ ਕੱਪ 'ਚ ਪੰਜਵੇਂ ਨੰਬਰ 'ਤੇ ਇਸ ਦਿੱਗਜ ਖਿਡਾਰੀ ਨੂੰ ਕਰਨੀ ਚਾਹੀਦੀ ਹੈ ਬੱਲੇਬਾਜ਼ੀ : ਸਚਿਨ

05/23/2019 1:22:49 PM

ਸ ਡੈਸਕ ਸਪੋਰਟ: ਵਿਸ਼ਵ ਕੱਪ ਸ਼ੁਰੂ ਹੋਣ ਲਈ ਹੁਣ ਕੁਝ ਹੀ ਦਿਨ ਬਚੇ ਹਨ। ਕ੍ਰਿਕਟ ਦੇ ਇਸ ਮਹਾਂਕੁਭ 'ਚ ਸ਼ਾਮਲ ਹੋਣ ਲਈ ਸਾਰੀਆਂ ਟੀਮਾਂ ਇੰਗਲੈਂਡ ਪਹੁੰਚ ਚੁੱਕੀਆਂ ਹਨ। ਵਿਸ਼ਵ ਕੱਪ 'ਚ ਇਸ ਵਾਰ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਾਰ ਟੀਮ ਇੰਡੀਆ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮਨੀ ਜਾ ਰਹੀ ਹਨ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਧੋਨੀ ਨੂੰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ।PunjabKesari ਈ. ਐੱਸ. ਪੀ. ਐੱਨ ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਸਚਿਨ ਨੇ ਕਿਹਾ, ਮੇਰੀ ਨਿਜੀ ਸਲਾਹ ਹੈ ਕਿ ਧੋਨੀ  ਨੂੰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਫਿਲਹਾਲ ਟੀਮ ਕਾਂਬਿਨੇਸ਼ਨ ਕੀ ਹੋਣ ਵਾਲਾ ਹੈ ਇਸ ਬਾਰੇ 'ਚ ਮੈਨੂੰ ਕੁਝ ਪਤਾ ਨਹੀ ਹੈ ਪਰ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਜੇਕਰ ਓਪਨਿੰਗ ਕਰਾਉਣਗੇ, ਕਪਤਾਨ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਆਉਂਦੇ ਹਨ ਚੌਥੇ ਨੰਬਰ 'ਤੇ ਜਿਸ ਵੀ ਬੱਲੇਬਾਜ਼ ਨੂੰ ਭੇਜਿਆ ਜਾਵੇ। ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਪੰਜਵੇਂ ਨੰਬਰ 'ਤੇ ਆਉਣਾ ਚਾਹੀਦਾ ਹੈ। ਧੋਨੀ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਆਉਣਾ ਹੋਵੇਗਾ ਜੋ ਕਿ ਇਕ ਵਿਸਫੋਟਕ ਬੱਲੇਬਾਜ਼ ਹਨ।


Related News