FIFA World Cup : ਸਵੀਡਨ ਨੇ ਮੈਕਸੀਕੋ ਨੂੰ 3-0 ਨਾਲ ਹਰਾਇਆ

Thursday, Jun 28, 2018 - 12:47 AM (IST)

FIFA World Cup : ਸਵੀਡਨ ਨੇ ਮੈਕਸੀਕੋ ਨੂੰ 3-0 ਨਾਲ ਹਰਾਇਆ

ਯੇਕਾਤੇਰਿਨਬਰਗ— ਮੈਕਸੀਕੋ ਅਤੇ ਸਵੀਡਨ ਵਿਚਾਲੇ ਨਾਕਆਊਟ ਦੌਰ ਲਈ ਖੇਡੇ ਗਏ ਮਹੱਤਵਪੂਰਨ ਮੈਚ ਦੌਰਾਨ ਸਵੀਡਨ ਨੇ 3-0 ਨਾਲ ਜਿੱਤ ਦਰਜ ਕੀਤੀ। ਦੋਵੇਂ ਟੀਮਾਂ ਪਹਿਲੇ ਹਾਫ ਤੱਕ ਬਿਨਾਂ ਕਿਸੇ ਗੋਲ ਦੇ ਵਾਪਸ ਪਰਤੀਆਂ ਸਨ ਪਰ ਸਵੀਡਨ ਨੇ ਮੈਚ ਦੇ ਦੂਸਰੇ ਹਾਫ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤਾਬੜਤੋੜ ਹਮਲੇ ਕੀਤੇ।

PunjabKesariਸਵੀਡਨ ਵੱਲੋਂ ਪਹਿਲਾ ਗੋਲ ਲੁਡਵਿਗ ਆਗਸਟੀਸਨ ਨੇ 50ਵੇਂ ਮਿੰਟ ਵਿਚ ਕੀਤਾ। ਇਸ ਦੇ 12 ਮਿੰਟ ਬਾਅਦ ਹੀ ਐਂਡ੍ਰੀਆਸ ਗ੍ਰੇਨਕ੍ਰਿਸਟ ਨੇ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸਵੀਡਨ ਨੂੰ 2-0 ਨਾਲ ਬੜ੍ਹਤ ਦੁਆ ਦਿੱਤੀ।

PunjabKesari

ਐਂਡ੍ਰਿਆਸ ਵੱਲੋਂ ਲਈ ਗਈ ਪੈਨਲਟੀ ਵਿਸ਼ਵ ਕੱਪ ਦੀ 18ਵੀਂ ਸਫਲ ਪੈਨਲਟੀ ਸੀ। ਇਸ ਤੋਂ ਪਹਿਲਾਂ ਫੀਫਾ ਦੇ ਇਤਿਹਾਸ ਵਿਚ ਕਦੇ ਵੀ 17 ਸਫਲ ਪੈਨਲਟੀ ਨਹੀਂ ਹੋਈਆਂ ਸਨ।

PunjabKesari

PunjabKesariਮੈਚ ਦਾ ਤੀਸਰਾ ਗੋਲ ਮੈਕਸੀਕੋ ਦੇ ਖਿਡਾਰੀ ਐਡੀਸਨ ਅਲਵਾਰੇਜ ਦਾ ਆਤਮਘਾਤੀ ਗੋਲ ਰਿਹਾ। ਸਵੀਡਨ ਦੀ ਹਮਲਾਵਰ ਖੇਡ ਰੋਕਦੇ ਹੋਏ ਐਡੀਸਨ ਬਾਲ ਵਿਚੋਂ ਖੁਦ ਨੂੰ ਹਟਾ ਨਹੀਂ ਸਕਿਆ, ਜਿਸ ਦਾ ਨਤੀਜਾ ਆਤਮਘਾਤੀ ਗੋਲ ਦੇ ਰੂਪ ਵਿਚ ਸਾਹਮਣੇ ਆਇਆ। ਜੇਕਰ ਮੈਚ ਦੌਰਾਨ ਸਵੀਡਨ ਹਾਰ ਜਾਂਦੀ ਜਾਂ ਡਰਾਅ ਖੇਡਿਆ ਜਾਂਦਾ ਤਾਂ ਜਰਮਨੀ ਵਿਸ਼ਵ ਕੱਪ 'ਚੋਂ ਬਾਹਰ ਹੋ ਸਕਦਾ ਸੀ ਪਰ ਕਿਉਂਕਿ ਜਰਮਨੀ ਸਾਊਥ ਕੋਰੀਆ ਕੋਲੋਂ ਗਰੁੱਪ ਮੈਚ ਵਿਚ ਹੀ ਹਾਰ ਗਿਆ ਤਾਂ ਇਸ ਤਰ੍ਹਾਂ ਸਵੀਡਨ ਦੇ ਨਾਲ ਮੈਕਸੀਕੋ ਵੀ ਆਖਰੀ-16 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਆਖਰੀ-16 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਮੈਚ ਦੌਰਾਨ ਮੈਕਸੀਕੋ ਕੋਲ ਐਕੂਰੇਸੀ 82 ਫੀਸਦੀ ਰਹੀ ਪਰ ਉਹ ਫਿਰ ਵੀ ਸਵੀਡਨ ਨੂੰ ਹਰਾ ਨਹੀਂ ਸਕਿਆ।

PunjabKesari


Related News