FIFA World Cup 2018 : ਸੈਨੇਗਲ ਨੇ ਜਾਪਾਨ ਨਾਲ ਖੇਡਿਆ 2-2 ਨਾਲ ਡਰਾਅ
Sunday, Jun 24, 2018 - 11:34 PM (IST)

ਕੇਇਸੂਕੇ ਹੋਂਡਾ ਦੇ ਗੋਲ ਦੀ ਬਦੌਲਤ ਜਾਪਾਨ ਨੇ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅੱਜ ਇਥੇ ਫੀਫਾ ਵਿਸ਼ਵ ਕੱਪ ਗਰੁੱਪ-ਐੱਚ ਮੈਚ ਵਿਚ ਸੇਨੇਗਲ ਨੂੰ 2-2 ਨਾਲ ਬਰਾਬਰੀ 'ਤੇ ਰੋਕ ਕੇ ਨਾਕਆਊਟ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ।
ਸੇਨੇਗਲ ਨੇ ਸਾਦਿਓ ਮਾਨੇ (11ਵੇਂ ਮਿੰਟ) ਤੇ ਮੂਸਾ ਵੇਗ (71ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਮੈਚ ਵਿਚ ਦੋ ਵਾਰ ਬੜ੍ਹਤ ਬਣਾਈ ਪਰ ਜਾਪਾਨ ਨੇ ਤਕਾਸ਼ੀ ਇਨਯੂਈ (14ਵੇਂ ਮਿੰਟ) ਤੇ ਹੋਂਡਾ (78ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਦੋਵੇਂ ਵਾਰ ਬਰਾਬਰੀ ਹਾਸਲ ਕਰ ਲਈ।
ਇਸ ਡਰਾਅ ਤੋਂ ਬਾਅਦ ਜਾਪਾਨ ਤੇ ਸੇਨੇਗਲ ਦੋਵਾਂ ਦੇ ਦੋ ਮੈਚਾਂ ਵਿਚੋਂ ਇਕ ਜਿੱਤ ਤੇ ਇਕ ਡਰਾਅ ਨਾਲ ਚਾਰ-ਚਾਰ ਅੰਕ ਹੋ ਗਏ ਹਨ। ਦੋਵਾਂ ਦਾ ਗੋਲ ਅੰਤਰ ਵੀ ਬਰਾਬਰ ਹੈ। ਜਾਪਾਨ ਨੇ ਆਪਣੇ ਪਹਿਲੇ ਮੈਚ ਵਿਚ ਕੋਲੰਬੀਆ ਨੂੰ 2-1 ਨਾਲ ਹਰਾਇਆ ਸੀ ਜਦਕਿ ਸੇਨੇਗਲ ਨੇ ਪੋਲੈਂਡ ਨੂੰ ਇਸੇ ਫਰਕ ਨਾਲ ਹਰਾਇਆ ਸੀ।
ਸੇਨੇਗਲ ਨੇ ਇਸ ਤਰ੍ਹਾਂ ਨਾਲ ਜਾਪਾਨ ਵਿਰੁੱਧ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਦੋਵੇਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ ਤਿੰਨ ਦੋਸਤਾਨਾ ਮੈਚ ਖੇਡੇ ਗਏ, ਜਿਨ੍ਹਾਂ ਵਿਚੋਂ ਅਫਰੀਕੀ ਟੀਮ ਨੇ ਦੋ ਵਿਚ ਜਿੱਤ ਦਰਜ ਕੀਤੀ ਜਦਕਿ ਇਕ ਡਰਾਅ ਰਿਹਾ
ਵਿਸ਼ਵ ਕੱਪ 'ਚ ਆਪਣੇ ਅਨੁਭਵੀ ਖਿਡਾਰੀਆਂ ਦੇ ਨਾਲ ਉਤਰੀ ਜਾਪਾਨੀ ਟੀਮ ਨੂੰ ਸ਼ੁਰੂਆਚ 'ਚ ਗਰੁੱਪ ਐੱਚ ਅੰਡਰਡਾਗ ਮੰਨਿਆ ਜਾ ਰਿਹਾ ਸੀ ਪਰ ਓਪਨਿੰਗ ਮੈਚ 'ਚ ਉਸ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਅਤੇ ਹੁਣ ਉਹ ਗਰੁੱਪ 'ਚ ਸਿਖਰ 'ਤੇ ਹੈ। ਹਾਲਾਂਕਿ ਨਾਕਆਊਟ ਦੇ ਲਈ ਸਾਹਮਣੇ ਸੈਨੇਗਲ ਦੀ ਚੁਣੌਤੀ ਹੈ ਜਿਸ ਨੇ ਗਰੁੱਪ ਦੇ ਇਕ ਹੋਰ ਮੈਚ 'ਚ ਪੋਲੈਂਡ ਨੂੰ 2-1 ਨਾਲ ਹਰਾਇਆ ਸੀ ਅਤੇ ਉਹ ਵੀ ਦੂਜੇ ਸਥਾਨ 'ਤੇ ਹੈ।
ਜਾਪਾਨੀ ਮਿਡਫੀਲਡਰ ਜੇਨੇਕੀ ਹਾਰਾਗੁਚੀ ਨੇ ਦੂਜੇ ਨੇ ਦੂਜੇ ਮੈਚ ਨੂੰ ਲੈ ਕੇ ਕਿਹਾ ਕਿ ਅਸੀਂ ਸ਼ੁਰੂਆਤ 'ਚ ਵਧੀਆ ਡਿਫੈਂਸ ਦਿਖਾਇਆ ਪਰ ਨਾਲ ਹੀ ਵਧੀਆ ਪ੍ਰਦਰਸ਼ਨ ਵੀ ਦਿਖਾਇਆ।