ਫੀਫਾ ਵਿਸ਼ਵ ਕੱਪ ਦੇ ਟਿਕਟ ਖਰੀਦਣ ਵਾਲੇ ਚੋਟੀ ਦੇ 10 ਦੇਸ਼ਾਂ 'ਚ ਭਾਰਤ ਵੀ ਸ਼ਾਮਲ
Wednesday, Jun 20, 2018 - 11:59 AM (IST)
ਨਵੀਂ ਦਿੱਲੀ (ਬਿਊਰੋ)— ਰੂਸ ਜਾਣ ਵਾਲੇ ਭਾਰਤੀਆਂ ਦੀ ਮਦਦ ਕਰਨ ਵਾਲੀਆਂ ਟਰੈਵਲ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਫੁੱਟਬਾਲ ਸਮਰਥਕਾਂ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਹਾਂ ਪੱਖੀ ਪ੍ਰਤੀਕਿਰਿਆਵਾਂ ਮਿਲੀਆਂ ਹਨ । ਏਜੰਸੀਆਂ ਦਾ ਕਹਿਣਾ ਹੈ ਕਿ ਰੂਸ ਦੇ ਦੌਰੇ ਲਈ ਇਸ ਵਾਰ ਕੁਝ ਜ਼ਿਆਦਾ ਹੀ ਮੰਗ ਦੇਖਣ ਨੂੰ ਮਿਲੀ ਹੈ । ਖਬਰਾਂ ਮੁਤਾਬਕ ਭਾਰਤ ਵਿੱਚ ਫੀਫਾ ਵਿਸ਼ਵ ਕੱਪ ਦੀ ਆਧਿਕਾਰਤ ਵਿਕਰੀ ਏਜੰਸੀ ਕਟਿੰਗ ਏਜ ਨੇ ਕਿਹ, ''ਵਿਸ਼ਵ ਕੱਪ ਟਿਕਟ ਧਾਰਕਾਂ ਦੀ ਵੀਜ਼ਾ ਮੁਕਤ ਪਰਵੇਸ਼ ਦੀ ਪ੍ਰਤੀਕਿਰਿਆ ਨਾਲ ਉਤਸ਼ਾਹਿਤ, ਕਾਫ਼ੀ ਭਾਰਤੀ ਸੈਲਾਨੀ ਇਸ ਵਾਰ ਰੂਸ ਜਾ ਰਹੇ ਹਨ । ਇਸ ਸਾਲ ਹੁਣ ਤੱਕ ਰੂਸ ਲਈ ਉਡਾਣਾਂ ਦੀ ਭਾਲ ਕਰਨ ਵਾਲਿਆਂ ਵਿੱਚ 23 ਫ਼ੀਸਦੀ ਦਾ ਵਾਧਾ ਹੋਇਆ ਹੈ ।'' ਯਾਨੀ ਭਾਰਤੀ ਫੁੱਟਬਾਲ ਫੈਂਸ ਬਹੁਤ ਜ਼ਿਆਦਾ ਗਿਣਤੀ ਵਿੱਚ ਮੈਚ ਦੇਖਣ ਰੂਸ ਪਹੁੰਚ ਰਹੇ ਹਨ ।
ਰੂਸ ਦਾ ਟਿਕਟ ਖਰੀਦਣ ਵਾਲੇ ਸਿਖਰਲੇ 10 ਦੇਸ਼ਾਂ ਵਿੱਚ ਸ਼ਾਮਲ ਹੈ ਭਾਰਤ
ਇਹ ਡਾਟਾ ਸਾਬਤ ਕਰਦਾ ਹੈ ਕਿ ਫੀਫਾ ਵਿਸ਼ਵ ਕੱਪ ਦੇ ਟਿਕਟ ਖਰੀਦਣ ਵਾਲੇ ਦੇਸ਼ਾਂ ਵਿੱਚ ਭਾਰਤ ਸਿਖਰ-10 ਦੇਸ਼ਾਂ ਵਿੱਚ ਸ਼ਾਮਿਲ ਹੈ । ਕਟਿੰਗ ਏਜ ਦੇ ਪ੍ਰਧਾਨ ਮਯੰਕ ਖੰਡੇਲਵਾਲ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ ਲਈ ਅਮਰੀਕਾ ਤੋਂ ਸਭ ਤੋਂ ਜ਼ਿਆਦਾ 16642 ਟਿਕਟਾਂ ਹੁਣ ਤੱਕ ਖਰੀਦੀਆਂ ਗਈਆਂ ਹਨ । ਇਸਦੇ ਬਾਅਦ ਅਰਜਨਟੀਨਾ, ਕੋਲੰਬੀਆ, ਮੈਕਸਿਕੋ, ਬਰਾਜ਼ੀਲ, ਪੇਰੂ, ਜਰਮਨੀ, ਚੀਨ, ਆਸਟਰੇਲੀਆ ਅਤੇ ਭਾਰਤ ਤੋਂ ਸਭ ਤੋਂ ਜ਼ਿਆਦਾ ਟਿਕਟਾਂ ਖਰੀਦੀਆਂ ਗਈਆਂ ਹਨ । ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਹੁਣ ਤੱਕ ਕਰੀਬ 4509 ਪ੍ਰਸ਼ੰਸਕ ਵਿਸ਼ਵ ਕੱਪ ਦੇਖਣ ਲਈ ਰੂਸ ਜਾ ਚੁੱਕੇ ਹਨ । ਇਸ ਦੇ ਲਈ ਉਹ 3000 ਤੋਂ 30,000 ਅਮਰੀਕੀ ਡਾਲਰ ਤੱਕ ਖਰਚ ਕਰ ਰਹੇ ਹਨ । ਯਾਤਰਾ ਡਾਟ ਕਾਮ 'ਤੇ ਵੀ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਇਸ ਵਾਰ, ਰੂਸ ਦੀ ਬੁਕਿੰਗ ਵਿੱਚ 60 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਵੇਖਿਆ ਗਿਆ ਹੈ ।