ਵਰਲਡ ਕੱਪ ਹਾਰਨ ਤੋਂ ਬਾਅਦ ਰੋਨਾਲਡੋ ਨੇ ਦਿੱਤੀ 15 ਲੱਖ ਰੁਪਏ ਟਿਪ

Saturday, Jul 21, 2018 - 03:20 PM (IST)

ਵਰਲਡ ਕੱਪ ਹਾਰਨ ਤੋਂ ਬਾਅਦ ਰੋਨਾਲਡੋ ਨੇ ਦਿੱਤੀ 15 ਲੱਖ ਰੁਪਏ ਟਿਪ

ਨਵੀਂ ਦਿੱਲੀ—ਹਾਲ ਹੀ 'ਚ ਖਤਮ ਹੋਏ ਫੀਫਾ ਵਰਲਡ ਕੱਪ 'ਚ ਆਪਣੀ ਟੀਮ ਪੁਰਤਗਾਲ ਨੂੰ ਪ੍ਰੀ ਕੁਆਰਟਰ ਫਾਈਨਲ ਰਾਊਂਡ ਤੋਂ ਅੱਗੇ ਜਾਣ 'ਚ ਨਾਕਾਮ ਰਹੇ ਸਟਾਰ ਫੁੱਟਬਾਲ ਹੁਣ ਇਕ ਵਾਰ ਫਿਰ ਚਰਚਾ 'ਚ ਹੈ। ਇਹ ਚਰਚਾ ਉਨ੍ਹਾਂ ਦੇ ਰੀਅਲ ਮੈਡਰਿਡ ਨੂੰ ਛੱਡ ਕੇ ਨਵੇਂ ਕਲੱਬ ਯੁਵੇਂਟਸ ਜੁਆਇਨ ਕਰਨ ਤੋਂ ਝਜਕ ਰਹੇ ਹਨ। ਦਰਅਸਲ ਖਬਰ ਆਈ ਹੈ ਕਿ ਵਰਲਡ ਕੱਪ 'ਚ ਆਪਣੀ ਟੀਮ ਨੂੰ ਹਾਰ ਕੇ ਬਾਹਰ ਹੋਣ ਜਾਣ ਤੋਂ ਬਾਅਦ ਰੋਨਾਲਡੋ ਨੇ ਕਰੀਬ 10 ਦਿਨ ਇਕ ਹੋਟਲ 'ਚ ਬਿਤਾਏ ਅਤੇ ਇਸ ਹੋਟਲ ਦੀ ਸਰਵਿਸ ਤੋਂ ਉਹ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਜਾਂਦੇ ਸਮੇਂ ਕਰੀਬ 15 ਲੱਖ ਰੁਪਏ ਦੀ ਟਿਪ ਹੋਟਲ ਦੇ ਕਰਮਚਾਰੀਆਂ ਨੂੰ ਦੇ ਦਿੱਤੀ ।

 

A post shared by Cristiano Ronaldo (@cristiano) on


ਦਰਅਸਲ ਰੋਨਾਲਡੋ ਵਰਲਡ ਕੱਪ 'ਚ ਮਿਲੀ ਹਾਰ ਤੋਂ ਬਾਅਦ ਗ੍ਰੀਸ 'ਚ ਆਪਣੇ ਪਰਿਵਾਰ ਨਾਲ ਛੁੱਟੀ ਮਨਾਉਣ ਚੱਲੇ ਗਏ। ਇਥੇ ਉਹ 10 ਦਿਨ ਰਹੇ ਅਤੇ ਇਕ ਸਪੋਰਟਸ ਵੈੱਬਸਾਈਟ Sportime.gr  ਦੀ ਖਬਰ ਮੁਤਾਬਕ ਰੋਨਾਲਡੋ ਇਸ ਹੋਟਲ ਦੇ ਕਰਮਚਾਰੀਆਂ ਦੀ ਸਰਵਿਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਉਂਦੇ ਸਮੇਂ ਹੋਟਲ ਦੇ 10 ਕਰਮਚਾਰੀਆਂ ਨੂੰ 17,850 ਯੂਰੋ ਦੀ ਟਿਪ ਦਿੱਤੀ।
ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀਆਂ 'ਚੋਂ ਇਕ ਰੋਨਾਲਡੋ ਨੇ ਹਾਲ ਹੀ 'ਚ ਰੀਅਲ ਮੈਡਰਿਡ ਨੂੰ ਅਲਵਿਦਾ ਕਹਿ ਕੇ ਇਟਲੀ ਦੇ ਕਲੱਬ ਯੁਵੈਂਟਸ ਦੇ ਨਾਲ ਕਰਾਰ ਕੀਤਾ ਹੈ।


Related News