FIFA World Cup 2018 :ਸਟੇਡੀਅਮ ''ਚ ਸਿਗਾਰ ਪੀਂਦੇ ਨਜ਼ਰ ਆਏ ਡਿਏਗੋ ਮਾਰਾਡੋਨਾ, ਫਿਰ ਮੰਗੀ ਮਾਫੀ
Monday, Jun 18, 2018 - 10:52 AM (IST)

ਨਵੀਂ ਦਿੱਲੀ—ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚ ਸ਼ੁਮਾਰ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ ਅਤੇ ਫੀਫਾ ਵਰਲਡ ਕੱਪ 2018 'ਚ ਵੀ ਉਨ੍ਹਾਂ ਨਾਲ ਜੁੜਿਆ ਇਕ ਮਾਮਲਾ ਸਾਹਮਣਾ ਆਇਆ ਹੈ। ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 'ਚ ਸ਼ਨੀਵਾਰ ਨੂੰ ਅਰਜਨਟੀਨਾ ਅਤੇ ਆਈਸਲੈਂਡ ਦੇ ਵਿਚਕਾਰ ਖੇਡੇ ਗਏ ਗਰੁੱਪ-ਡੀ ਮੁਕਾਬਲੇ ਦੌਰਾਨ ਮਾਰਾਡੋਨਾ ਸਟੇਡੀਅਮ 'ਚ ਸਿਗਾਰ ਪੀਂਦੇ ਨਜ਼ਰ ਆਏ।
1986 ਫੀਫਾ ਵਰਲਡ ਕੱਪ ਚੈਂਪੀਅਨ ਟੀਮ ਅਰਜਨਟੀਨਾ ਦੇ ਕਪਤਾਨ ਰਹੇ ਮਾਰਾਡੋਨਾ ਇਕ ਬਾਰ ਫਿਰ ਵਿਵਾਦਾਂ 'ਚ ਆ ਗਏ ਹਨ। ਦਰਅਸਲ, ਮੈਚ ਦੇ ਦੌਰਾਨ ਮਾਰਾਡੋਨਾ ਸਿਗਾਰ ਦੀ ਕਸ਼ ਲਗਾ ਰਹੇ ਸਨ, ਜਦਕਿ ਰੂਸ 'ਚ ਫੀਫਾ ਵਿਸ਼ਵ ਕੱਪ ਮੈਚਾਂ ਦੇ ਆਯੋਜਨ ਸਥਾਨ 'ਤੇ ਸਿਗਾਰ, ਸਿਗਰਟ, ਜਾਂ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਵਰਗੇ ਪ੍ਰਦਰਾਥ ਦੀ ਵਰਤੋਂ ਕਰਨਾ ਗੈਰਕਾਨੂੰਨੀ ਹੈ। ਇਸ ਤਰ੍ਹਾਂ ਸਿਗਾਰ ਪੀ ਕੇ ਮਾਰਾਡੋਨਾ ਨੇ ਕਾਨੂੰਨ ਤੋੜਿਆ ਹੈ।
57 ਸਾਲਾਂ ਮਾਰਾਡੋਨਾ ਨੇ ਹਾਲਾਂਕਿ ਬਾਅਦ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸਟੇਡੀਅਮ 'ਚ ਕੋਈ ਵੀ ਸਿਗਰਟ ਨਹੀਂ ਪੀ ਸਕਦਾ ਹੈ। ਉਨ੍ਹਾਂ ਨੇ ਕਿਹਾ,' ਹਰ ਕਿਸੇ ਨੂੰ ਚੀਜ਼ਾਂ ਮਹਿਸੂਸ ਕਰਨ ਦਾ ਅਲੱਗ ਅੰਦਾਜ ਹੁੰਦਾ ਹੈ, ਸੱਚ ਕਹਾਂ ਤਾਂ ਮੈਨੂੰ ਨਹੀਂ ਪਤਾ ਸੀ ਕਿ ਸਟੇਡੀਅਮ 'ਚ ਕੋਈ ਵੀ ਸਿਗਰਟ ਨਹੀਂ ਪੀ ਸਕਦਾ ਹੈ। ਮੈਂ ਹਰ ਕਿਸੇ ਤੋਂ ਇਸਦੇ ਲਈ ਮਾਫੀ ਮੰਗਦਾ ਹਾਂ। ਅਰਜਨਟੀਨਾ, ਆਪਣੀ ਟੀਮ ਨੂੰ ਸਪੋਰਟ ਕਰੇ, ਇਸ ਤੋਂ ਜ਼ਿਆਦਾ ਹੁਣ ਕੁਝ ਨਹੀਂ ਹੈ।
ਦੁਨੀਆ ਡਿਏਗੋ ਮਾਰਾਡੋਨਾ ਨੂੰ ਮੈਕਸਿਕੋ 'ਚ ਸਾਲ 1986 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਕਵਾਟਰ ਫਾਈਨਲ ਮੁਕਾਬਲੇ 'ਚ ਇੰਗਲੈਂਡ ਦੇ ਖਿਲਾਫ ਉਨ੍ਹਾਂ ਦੇ ਵਿਵਾਦਿਤ ਗੋਲ ' ਹੈਂਡ ਆਫ ਗਾਡ' ਦੇ ਲਈ ਵੀ ਜਾਣਦੀ ਹੈ। ਅਰਜਨਟੀਨਾ ਨੇ ਮੈਕਸਿਕੋ 'ਚ ਖੇਡੇ ਗਏ ਇਸ ਵਿਸ਼ਵ ਕੱਪ 'ਚ ਮਾਰਾਡੋਨਾ ਦੀ ਕਪਤਾਨੀ 'ਚ ਚੈਂਪੀਅਨ ਟ੍ਰਾਫੀ ਵੀ ਜਿੱਤੀ ਸੀ। ਫੁੱਟਬਾਲ ਦੀ ਦੁਨੀਆ ਦਾ ਇਹ ਮਹਾਨ ਖਿਡਾਰੀ ਡ੍ਰੱਗਸ ਦੀ ਲਤ ਨੂੰ ਲੈ ਕੇ ਵੀ ਵਿਵਾਦਾਂ 'ਚ ਰਹਿ ਚੁੱਕਾ ਹੈ।