ਨਕਲੀ ਮਸਕਟ ਬਣਾਉਣ ਵਾਲੀ ਮਹਿਲਾ ਗ੍ਰਿਫਤਾਰ

06/08/2018 11:06:53 AM

ਰੂਸ—ਰੂਸ ਦੀ ਇਕ ਪਪੇਟ ਮੇਕਰ ਇਰਿਨਾ ਜਿੰਗਾਰੋਵਾ ਨੂੰ ਫੀਫਾ ਵਿਸ਼ਵ ਕੱਪ ਦਾ ਨਕਲੀ ਮਸਕਟ ਬਣਾਉਣ 'ਤੇ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦਰਅਸਲ ਇਰਿਨਾ ਨੇ ਸੋਸ਼ਲ ਸਾਈਟਸ 'ਤੇ ਕੁਝ ਮਸਕਟ ਦੀ ਫੋਟੋ ਪਾਈ ਸੀ। ਇਹ ਦੇਖ ਕੇ ਰੂਸੀ ਪੁਲਸ ਦਾ ਇਕ ਅਫਸਰ ਗਾਹਕ ਬਣ ਕੇ ਗਿਆ ਤੇ ਤਿੰਨ ਮਸਕਟ ਆਰਡਰ ਕਰ ਦਿੱਤੇ। ਇਰਿਨਾ ਜਦੋਂ ਤਿੰਨੇ ਮਸਕਟ ਦੀ ਡਲਿਵਰੀ ਦੇਣ ਵਾਲੀ ਸੀ ਤਦ ਉਸ ਨੂੰ ਪਤਾ ਲੱਗਾ ਕਿ ਉਹ ਪੁਲਸ ਵਲੋਂ ਬਣਾਇਆ ਗਿਆ ਸਟਿੰਗ ਦਾ ਸ਼ਿਕਾਰ ਹੋ ਗਈ ਹੈ। ਇਰਿਨਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਮਸਕਟ ਦੀ ਅਜਿਹੀ ਕਾਪੀ ਕਰ ਕੇ ਵੇਚਣਾ ਪਾਬੰਦੀਸ਼ੁਦਾ ਹੈ।  


Related News