FIFA World Cup 2018: ਨਾਈਜੀਰੀਆ ਨੇ ਆਈਸਲੈਂਡ ਨੂੰ 2-0 ਨਾਲ ਹਰਾਇਆ

06/23/2018 12:29:50 AM

ਵੋਲਗੋਗ੍ਰੋਦ- ਸਟ੍ਰਾਈਕਰ ਅਹਿਮਦ ਮੂਸਾ ਦੇ ਦੂਜੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਨਾਈਜੀਰੀਆ ਨੇ ਸ਼ੁੱਕਰਵਾਰ ਨੂੰ ਇੱਥੇ ਆਈਸਲੈਂਡ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਨਾਕਆਊਟ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। 
ਮੂਸਾ ਨੇ 49ਵੇਂ ਤੇ 75ਵੇਂ ਮਿੰਟ ਵਿਚ ਗੋਲ ਕੀਤੇ, ਜਿਸ ਨਾਲ ਨਾਈਜੀਰੀਆ ਆਪਣੀ ਪਹਿਲੀ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਇਸ ਤੋਂ ਪਹਿਲੇ ਮੈਚ ਵਿਚ ਉਸ ਨੂੰ ਕ੍ਰੋਏਸ਼ੀਆ ਹੱਥੋਂ 0-2 ਨਾਲ ਹਾਰ ਝੱਲਣੀ ਪਈ ਸੀ ਪਰ ਗਰੁੱਪ-ਡੀ ਵਿਚ ਅਰਜਨਟੀਨਾ ਦੇ ਮਾੜੇ ਪ੍ਰਦਰਸ਼ਨ ਕਾਰਨ ਹੁਣ ਨਾਈਜੀਰੀਆ ਤਿੰਨ ਅੰਕਾਂ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। 

PunjabKesariPunjabKesari

ਆਈਸਲੈਂਡ ਨੇ ਅਰਜਨਟੀਨਾ ਵਿਰੁੱਧ 1-1 ਨਾਲ ਡਰਾਅ ਰਹੇ ਪਹਿਲੇ ਮੈਚ ਵਿਚ ਜਿਸ ਤਰ੍ਹਾਂ ਦਾ ਜਲਵਾ ਦਿਖਾਇਆ ਸੀ, ਉਹ ਅੱਜ ਨਹੀਂ ਦਿਖਾ ਸਕੇ। ਪਹਿਲੇ ਹਾਫ ਵਿਚ ਉਸ ਨੇ ਜ਼ਰੂਰ ਕੁਝ ਚੰਗੇ ਮੌਕੇ ਬਣਾਏ ਪਰ ਦੂਜੇ ਹਾਫ ਵਿਚ ਨਾਈਜੀਰੀਆ ਦੇ ਹਮਲਾਵਰ ਤੇਵਰਾਂ ਦਾ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ। ਇਸ ਦੇ ਇਲਾਵਾ ਉਸ ਦੇ ਸਟਾਰ ਗਿਲਫੀ ਸਿਗੁਰਡਸਨ ਨੇ ਇਕ ਪੈਨਲਟੀ ਵੀ ਗੁਆਈ।
ਮੂਸਾ ਦਾ ਪਿਛਲੇ ਦੋ ਵਿਸ਼ਵ ਕੱਪ ਮੈਚਾਂ ਵਿਚ ਚੌਥਾ ਗੋਲ ਹੈ। ਉਹ ਪਿਛਲੇ ਮੈਚ ਵਿਚ ਨਹੀਂ ਖੇਡਿਆ ਸੀ ਪਰ ਇਸ ਤੋਂ ਪਹਿਲਾਂ 2014 ਵਿਚ ਬ੍ਰਾਜ਼ੀਲ ਵਿਚ ਖੇਡੇ ਗਏ ਆਪਣੇ ਪਿਛਲੇ ਵਿਸ਼ਵ ਕੱਪ ਮੈਚ ਵਿਚ ਉਸ ਨੇ ਅਰਜਨਟੀਨਾ ਵਿਰੁੱਧ ਦੋ ਗੋਲ ਕੀਤੇ ਸਨ।

PunjabKesariPunjabKesariPunjabKesariPunjabKesari

ਨਾਈਜੀਰੀਆ ਆਪਣੇ ਆਖਰੀ ਮੈਚ ਵਿਚ 26 ਜੂਨ ਨੂੰ ਅਰਜਨਟੀਨਾ ਨਾਲ ਭਿੜੇਗਾ ਜਦਕਿ ਆਈਸਲੈਂਡ ਦਾ ਸਾਹਮਣਾ ਗਰੁੱਪ ਵਿਚ ਚੋਟੀ 'ਤੇ ਚੱਲ ਰਹੇ ਕ੍ਰੋਏਸ਼ੀਆ ਨਾਲ ਹੋਵੇਗਾ।


Related News