FIFA World cup 2018 : ਹੈਰੀ ਕੇਨ ਦੀ ਹੈਟ੍ਰਿਕ, ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ

Sunday, Jun 24, 2018 - 07:24 PM (IST)

ਰੇਪਿਨੋ- ਫੀਫਾ ਵਿਸ਼ਵ ਕੱਪ 2018 ਗਰੁਪ ਜੀ. ਦਾ ਮੁਕਾਬਲਾ ਇੰਗਲੈਂਡ ਅਤੇ ਪਨਾਮਾ ਵਿਚਾਲੇ ਨਿਜ਼ਨੀ ਨੋਵਗੋਰੋਡ ਸਟੇਡੀਅਮ 'ਚ ਖੇਡਿਆ ਗਿਆ | ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਨਾਮਾ ਨੂੰ 6-1 ਨਾਲ ਮਾਤ ਦਿੱਤੀ।
Game feed photo
ਮੈਚ ਦੇ 8ਵੇਂ ਮਿੰਟ 'ਚ ਇੰਗਲੈਂਡ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਨਾਮਾ 'ਤੇ 1-0 ਦੀ ਬਡ਼੍ਹਤ ਬਣਾ ਲਈ। ਇੰਗਲੈਂਡ ਵਲੋਂ ਜੋਹਨ ਸਟੋਨਸ ਨੇ ਮੈਚ ਦਾ ਪਹਿਲਾ ਗੋਲ ਕਰ ਕੇ ਟੀਮ ਦਾ ਉਤਸ਼ਾਹ ਵਧਾਇਆ।
Game feed photo
ਇਸ ਤੋਂ ਬਾਅਦ ਪਨਾਮਾ 'ਤੇ ਦਬਾਅ ਸਾਫ ਦੇਖਣ ਮਿਲਿਆ, ਜਿਸ ਦਾ ਨਤੀਜਾ ਮੈਚ ਦੇ 22ਵੇਂ ਮਿੰਟ 'ਚ ਇੰਗਲੈਂਡ ਦੇ ਹੈਰੀ ਕੇਨ ਨੇ ਪੈਨਲਟੀ ਨੂੰ ਗੋਲ 'ਚ ਬਦਲ ਕੇ ਅੰਕਡ਼ਾ 2-0 ਕਰ ਦਿੱਤਾ।
Game feed photo
ਇੰਗਲੈਂਡ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ ਅਤੇ ਮੈਚ ਦੇ ਹਾਫ ਸਮੇਂ ਤੋਂ ਪਹਿਲਾਂ ਬਡ਼੍ਹਤ ਨੂੰ 3-0 ਕਰ ਦਿੱਤੀ। ਇਸ ਵਾਰ ਇੰਗਲੈਂਡ ਦੇ ਜੈਸੇ ਲਿੰਗਰਡ ਨੇ 36ਵੇਂ ਮਿੰਟ 'ਚ ਟੀਮ ਲਈ ਤੀਜਾ ਗੋਲ ਕੀਤਾ।
Game feed photo
ਗੋਲ ਕਰਨ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ। ਇਸ ਤੋਂ ਬਾਅਦ ਇੰਗਲੈਂਡ ਦੇ ਜੋਹਨ ਸਟੋਨਸ ਨੇ ਮੈਚ ਦੇ 40ਵੇਂ 'ਚ ਗੋਲ ਕਰ ਕੇ ਅੰਕਡ਼ਾ 4-0 ਕਰ ਦਿੱਤਾ। ਇਸ ਦੇ ਨਾਲ ਹੀ ਸਟੋਨਸ ਦਾ ਇਹ ਇਸ ਮੈਚ 'ਚ ਦੂਜਾ ਗੋਲ ਵੀ ਰਿਹਾ।
Game feed photo
ਇੰਗਲੈਂਡ ਦੇ ਪ੍ਰਦਰਸ਼ਨ ਤੋਂ ਸਾਫ ਦਿਸ ਰਿਹਾ ਹੈ ਕਿ ਉਹ ਆਖਰੀ 16 'ਚ ਜਗ੍ਹਾ ਬਣਾਉਣ ਲਈ ਹੀ ਮੈਦਾਨ 'ਤੇ ਉਤਰੀ ਹੈ। ਦੱਸ ਦਈਏ ਕਿ ਇੰਗਲੈਂਡ ਦੇ ਵਲੋਂ ਹੈਰੀ ਕੇਨ ਨੇ ਮੈਚ ਦੇ 45ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲ ਕੇ ਟੀਮ ਨੂੰ 5-0 ਨਾਲ ਬਡ਼੍ਹਤ ਦਿਵਾ ਦਿੱਤੀ। ਉਥੇ ਹੀ ਹੈਰੀ ਕੇਨ ਦਾ ਵੀ ਇਹ ਮੈਚ ਦਾ ਦੂਜਾ ਗੋਲ ਰਿਹਾ।
Game feed photo
ਪਹਿਲੀ ਵਾਰ ਵਿਸ਼ਵ ਕੱਪ 'ਚ ਕਦਮ ਰੱਖ ਰਹੀ ਪਨਾਮਾ ਨੂੰ ਤਜ਼ਰਬੇ ਦਾ ਘਾਟਾ ਸਾਫ ਦਿਸ ਰਿਹਾ ਹੈ। ਇੰਗਲੈਂਡ ਦੇ ਹੈਰੀ ਕੇਨ ਨੇ ਮੈਚ ਦੇ 62ਵੇਂ ਮਿੰਟ ਗੋਲ ਕਰ ਕੇ ਅੰਕਡ਼ਾ 6-0 ਤੱਕ ਪਹੁੰਚਾ ਦਿੱਤਾ। ਇਹ ਹੈਰੀ ਕੇਨ ਵਲੋਂ ਇਸ ਮੈਚ ਦਾ ਤੀਜਾ ਗੋਲ ਹੈ।
Game feed photo
ਇਸ ਦੌਰਾਨ ਪਨਾਮਾ ਨੇ ਵੀ ਆਪਣਾ ਖਾਤਾ ਖੋਲਿਆ ਅਤੇ ਮੈਚ ਦੇ 78ਵੇਂ ਮਿੰਟ 'ਚ ਫੈਲਿਪੇ ਬੈਲੋਏ ਨੇ ਗੋਲ ਕਰ ਕੇ ਆਪਣੀ ਟੀਮ ਵਲੋਂ ਪਹਿਲਾ ਗੋਲ ਕੀਤਾ।
Game feed photo
ਪਨਾਮਾ ਦੇ ਡਿਫੈਂਸ 'ਚ ਕਮੀ ਸਾਫ ਦਿਸ ਰਹੀ ਸੀ ਜਿਸ ਦਾ ਇੰਗਲੈਂਡ ਟੀਮ ਨੇ ਭਰਭੂਰ ਫਾਇਦਾ ਚੁੱਕਿਆ। ਇਸਦੇ ਨਾਲ ਹੀ ਇੰਗਲੈਂਡ ਇਸ ਸਾਲ ਦੇ ਵਿਸ਼ਵ ਕੱਪ ਦੀ ਪਹਿਲੀ ਟੀਮ ਵੀ ਬਣ ਗਈ ਜਿਸ ਨੇ 6 ਗੋਲ ਕੀਤੇ ਹੋਣ। ਇੰਗਲੈਂਡ ਨੇ ਐਤਵਾਰ ਨੂੰ ਹੋਏ ਇਸ ਮੈਚ 'ਚ ਪਨਾਮਾ ਨੂੰ 6-1 ਨਾਲ ਮਾਤ ਦਿੱਤੀ।


Related News