FIFA World cup 2018 : ਕੋਲੰਬੀਆ ਨੇ ਸੇਨੇਗਲ ਨੂੰ 1-0 ਨਾਲ ਹਰਾਇਆ

6/28/2018 10:29:38 PM

ਸਮਾਰਾ— 21ਵੇਂ ਫੀਫਾ ਵਿਸ਼ਵ ਕੱਪ ਦੌਰਾਨ ਵੀਰਵਾਰ ਨੂੰ ਕੋਲੰਬੀਆ ਨੇ ਸੇਨੇਗਲ ਨੂੰ 1-0 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾ  ਲਈ। ਇਸ  ਦੇ ਨਾਲ ਹੀ ਗਰੁੱਪ ਦੌਰ ਵਿਚ ਵੱਧ ਯੈਲੋ ਕਾਰਡ ਮਿਲਣ ਦੀ ਵਜ੍ਹਾ ਨਾਲ ਸੇਨੇਗਲ ਨਾਕਆਊਟ ਵਿਚ ਪਹੁੰਚਣ ਵਿਚ ਅਸਫਲ ਹੋ  ਗਈ। ਕੋਲੰਬੀਆ ਲਈ ਯੇਰੀ ਮੀਨਾ ਨੇ 74ਵੇਂ ਮਿੰਟ ਵਿਚ ਕਾਰਨਰ ਕਿੱਕ ਰਾਹੀਂ ਗੋਲ ਕੀਤਾ।
PunjabKesari

ਇਸ ਤੋਂ ਪਹਿਲਾਂ ਸੇਨੇਗਲ ਨੂੰ ਮੈਚ ਸ਼ੁਰੂ ਹੋਣ ਦੇ 9ਵੇਂ ਤੇ 21ਵੇਂ ਮਿੰਟ ਵਿਚ ਹੀ ਫ੍ਰੀ ਕਿੱਕ ਮਿਲੀ ਸੀ ਹਾਲਾਂਕਿ ਉਹ ਇਨ੍ਹਾਂ ਦੋਵੇਂ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਅਸਫਲ ਹੋ ਗਈ।

PunjabKesari

ਇਸ ਦੇ ਇਲਾਵਾ 17ਵੇਂ ਮਿੰਟ ਵਿਚ ਸੇਨੇਗਲ ਨੂੰ ਰੈਫਰੀ ਨੇ ਪੈਨਲਟੀ ਵੀ ਦਿੱਤੀ ਪਰ ਵੀ. ਏ. ਆਰ. ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।

PunjabKesari