FIFA World Cup 2018 : ਕੋਲੰਬੀਆ ਨੇ ਪੋਲੈਂਡ ਨੂੰ 3-0 ਨਾਲ ਹਰਾਇਆ
Monday, Jun 25, 2018 - 01:45 AM (IST)

ਕਜ਼ਾਨ— ਰੂਸ ਵਿਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਵਿਚ ਦਿਨ ਦਾ ਆਖਰੀ ਮੁਕਾਬਲਾ ਪੋਲੈਂਡ ਤੇ ਕੋਲੰਬੀਆ ਵਿਚਾਲੇ ਖੇਡਿਆ ਗਿਆ। ਦੂਜੇ ਹਾਫ ਦੇ 70ਵੇਂ ਤੇ 75ਵੇਂ ਮਿੰਟ ਵਿਚ ਰਡਮੇਲ ਫਲਕਾਓ ਤੇ ਜੁਆਨ ਕਡਾਰਡੋ ਦੇ ਗੋਲਾਂ ਦੀ ਬਦੌਲਤ ਕੋਲੰਬੀਆ ਨੇ ਪੋਲੈਂਡ 'ਤੇ 3-0 ਨਾਲ ਜਿੱਤ ਦਰਜ ਕਰ ਲਈ। ਇਸ ਤੋਂ ਪਹਿਲਾਂ ਕੋਲੰਬੀਆ ਵਲੋਂ ਮੈਚ ਦੇ ਪਹਿਲੇ ਹਾਫ ਵਿਚ ਯੇਰੀ ਮਿਨਾ ਨੇ 40ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਯੇਰੀ ਮਿਨਾ ਨੇ ਪੋਲੈਂਡ ਦੇ ਖਿਡਾਰੀਆਂ ਨੂੰ ਝਕਾਨੀ ਦਿੰਦਿਆਂ ਕੋਲੰਬੀਆ ਲਈ ਪਹਿਲਾ ਗੋਲ ਕੀਤਾ ।
ਇਸ ਜਿੱਤ ਦੇ ਨਾਲ ਹੀ ਕੋਲੰਬੀਆ ਦੇ ਗਰੁੱਪ-ਐੱਚ ਵਿਚ 4 ਅੰਕ ਹੋ ਗਏ ਹਨ ਤੇ ਉਹ ਤੀਜੇ ਸਥਾਨ 'ਤੇ ਕਾਬਜ਼ ਹੈ। ਪੋਲੈਂਡ ਦੀ ਟੀਮ ਨੇ ਮੈਚ ਦੌਰਾਨ ਕਈ ਵਾਰ ਗੋਲ ਦੇ ਮੌਕੇ ਬਣਾਏ ਪਰ ਉਹ ਗੋਲ ਹਾਸਲ ਕਰਨ ਵਿਚ ਅਸਫਲ ਰਹੀ, ਜਿਸ ਦਾ ਖਾਮਿਆਜ਼ਾ ਉਸ ਨੂੰ ਹਾਰ ਦੇ ਰੂਪ ਵਿਚ ਚੁੱਕਣਾ ਪਿਆ। ਇਸ ਹਾਰ ਦੇ ਨਾਲ ਹੀ ਪੋਲੈਂਡ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ।